ਨਗਰ ਕੌਂਸਲ ਮੀਟਿੰਗ : ਸਾਲ 2018-19 ਦਾ 16.77 ਕਰੋੜ ਰੁਪਏ ਦਾ ਅੰਦਾਜ਼ਨ ਬਜਟ ਪਾਸ

Friday, Mar 23, 2018 - 11:33 PM (IST)

ਨਗਰ ਕੌਂਸਲ ਮੀਟਿੰਗ : ਸਾਲ 2018-19 ਦਾ 16.77 ਕਰੋੜ ਰੁਪਏ ਦਾ ਅੰਦਾਜ਼ਨ ਬਜਟ ਪਾਸ

ਨਵਾਂਸ਼ਹਿਰ, (ਤ੍ਰਿਪਾਠੀ)- ਨਗਰ ਕੌਂਸਲ ਦਫਤਰ ਨਵਾਂਸ਼ਹਿਰ 'ਚ ਇਕ ਬੈਠਕ ਦਾ ਆਯੋਜਨ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਦੀ ਪ੍ਰਧਾਨਗੀ 'ਚ ਕੀਤਾ ਗਿਆ, ਜਿਸ ਵਿਚ ਵਿਧਾਇਕ ਅੰਗਦ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਮੀਟਿੰਗ 'ਚ ਸਾਲ 2018-19 ਦੇ ਅਨੁਮਾਨਿਤ 16.77 ਕਰੋੜ ਦੇ ਬਜਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਹਾਲਾਂਕਿ ਨਗਰ ਕੌਂਸਲ ਦੁਆਰਾ ਪਿਛਲੇ ਵਿੱਤੀ ਸਾਲ 'ਚ 14.20 ਕਰੋੜ ਦੇ ਅਨੁਮਾਨਿਤ ਟੀਚੇ ਨੂੰ ਪੂਰਾ ਕਰਨ 'ਚ ਪੂਰੀ ਤਰ੍ਹਾਂ ਅਸਫਲ ਰਹਿਣ ਦੇ ਬਾਵਜੂਦ ਕਰੀਬ ਢਾਈ ਕਰੋੜ ਰੁਪਏ ਜ਼ਿਆਦਾ ਰਾਸ਼ੀ ਦਾ ਅੰਦਾਜ਼ਨ ਬਜਟ ਪਾਸ ਕੀਤਾ ਗਿਆ। ਪਿਛਲੇ ਵਿੱਤੀ ਸਾਲ 'ਚ 14.20 ਕਰੋੜ ਦੇ ਅਨੁਮਾਨਿਤ ਟੀਚੇ ਦੇ ਮੁਕਾਬਲੇ ਸਿਰਫ 9.36 ਕਰੋੜ ਰੁਪਏ ਦੀ ਰਾਸ਼ੀ ਹੀ ਵਧੀ ਹੈ, ਜਦਕਿ ਮਾਰਚ ਮਹੀਨੇ ਦੇ ਅੰਤ ਤੱਕ ਇਸ ਦੇ ਵੱਧ ਕੇ 10.91 ਕਰੋੜ ਰੁਪਏ ਹੋਣ ਦੀ ਆਸ ਹੈ। ਇਸ ਮੌਕੇ ਕੌਂਸਲਰ ਸਚਿਨ ਦੀਵਾਨ, ਡਾ. ਕਮਲ ਕੁਮਾਰ, ਬਲਵੀਰ ਸਿੰਘ ਉਸਮਾਨਪੁਰ, ਮਹਿੰਦਰ ਸਿੰਘ, ਵਿਨੋਦ ਕੁਮਾਰ ਪਿੰਕਾ, ਜਸਵਿੰਦਰ ਜੱਸੀ, ਪਰਮ ਸਿੰਘ ਖਾਲਸਾ, ਨੀਰੂ ਖੋਸਲਾ, ਜਿੰਦਰਜੀਤ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਅੰਮ੍ਰਿਤਾ ਗੁਲੇਰੀ, ਵਰਿੰਦਰ ਚੋਪੜਾ ਅਤੇ ਈ. ਈ . ਰਣਵੀਰ ਸਿੰਘ ਦੇ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।


Related News