ਬੀਬੀ ਕੁਲਵੰਤ ਕੌਰ ਦੇ ਸਿਰ ਸਜਿਆ ਨਗਰ ਨਿਗਮ ਕਪੂਰਥਲਾ ਦੀ ਪਹਿਲੀ ਮੇਅਰ ਦਾ ਤਾਜ

Friday, Apr 16, 2021 - 06:27 PM (IST)

ਬੀਬੀ ਕੁਲਵੰਤ ਕੌਰ ਦੇ ਸਿਰ ਸਜਿਆ ਨਗਰ ਨਿਗਮ ਕਪੂਰਥਲਾ ਦੀ ਪਹਿਲੀ ਮੇਅਰ ਦਾ ਤਾਜ

ਕਪੂਰਥਲਾ (ਮੱਲ੍ਹੀ)- ਨਗਰ ਨਿਗਮ ਕਪੂਰਥਲਾ ਦੀ ਅੱਜ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਨਗਰ ਨਿਗਮ ਕਪੂਰਥਲਾ ਦੇ ਕੌਂਸਲਰਾਂ ਦੀ ਨਿਗਮ ਦੇ ਦਫ਼ਤਰ ਇਕ ਆਮ ਇਜਲਾਸ ਅਹਿਮ ਮੀਟਿੰਗ ਹੋਈ, ਜਿੱਥੇ ਬੀਬੀ ਕੁਲਵੰਤ ਕੌਰ ਦੇ ਸਿਰ ਉਤੇ ਨਗਰ ਨਿਗਮ ਕਪੂਰਥਲਾ ਦੀ ਪਹਿਲੀ ਮੇਅਰ ਦਾ ਤਾਜ ਸਜਾਇਆ ਗਿਆ।

ਨਗਰ ਨਿਗਮ ਕਪੂਰਥਲਾ ਦੇ ਕੌਂਸਲਰਾਂ ਦੀ ਹੋਈ ਮੀਟਿੰਗ ਵਿੱਚ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰਾਂ ਤੋਂ ਇਲਾਵਾ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ, ਜ਼ਿਲ੍ਹਾ ਡਿਪਟੀ ਕਮਿਸ਼ਨਰ ਮੈਡਮ ਦੀਪਤੀ ਉੱਪਲ, ਕਮਿਸ਼ਨਰ ਜਲੰਧਰ ਡਿਵੀਜ਼ਨ ਮੈਡਮ ਗੁਰਪ੍ਰੀਤ ਕੌਰ ਸਪਰਾ, ਐਡੀਸ਼ਨਲ ਡਿਪਟੀ ਕਮਿਸ਼ਨਰ ( ਜਨਰਲ) ਰਾਹੁਲ ਚਾਬਾ, ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਚੇਅਰਪਰਸਨ ਮੈਡਮ ਕਮਲੇਸ਼ ਰਾਣੀ, ਐੱਸ. ਡੀ. ਐੱਮ. ਕਪੁਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਨਗਰ ਨਿਗਮ ਦੇ ਕਾਰਜਸਾਧਕ ਅਫ਼ਸਰ ਆਦਰਸ਼ ਕੁਮਾਰ, ਕਾਂਗਰਸ ਪਾਰਟੀ ਕਪੂਰਥਲਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ, ਜ਼ਿਲ੍ਹਾ ਯੋਜਨਾ ਬੋਰਡ ਕਪੂਰਥਲਾ ਦੇ ਚੇਅਰਮੈਨ ਅਨੂਪ ਕਲਣ, ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਮਨੋਜ ਭਸੀਨ, ਮਾਰਕੀਟ ਕਮੇਟੀ ਕਪੂਰਥਲਾ ਦੇ ਚੇਅਰਮੈਨ ਅਵਤਾਰ ਸਿੰਘ ਔਜਲਾ, ਜ਼ਿਲ੍ਹਾ ਕਾਂਗਰਸ ਪਾਰਟੀ ਕਪੂਰਥਲਾ (ਸ਼ਹਿਰੀ) ਦੇ ਪ੍ਰਧਾਨ ਰਜਿੰਦਰ ਕੌੜਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਬਿਸ਼ਨਪੁਰ ਆਦਿ ਵਿਸ਼ੇਸ਼ ਤੌਰ ਉਤੇ ਪਹੁੰਚੇ ਚੁਣੇ ਹੋਏ ਕੌਂਸਲਰਾਂ ਦੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਸਹੁੰ ਚੁਕਾਈ ਗਈ ਅਤੇ ਚੋਣ ਪ੍ਰਕਿਰਿਆ ਨੂੰ ਨਾਲ ਨੇਪਰੇ ਚਾੜ੍ਹਿਆ। 

ਇਹ ਵੀ ਪੜ੍ਹੋ : ਕਲਯੁਗੀ ਅਧਿਆਪਕ ਦਾ ਸ਼ਰਮਨਾਕ ਕਾਰਾ, ਕੁੜੀ ਨੂੰ ਅਸ਼ਲੀਲ ਵੀਡੀਓ ਵਿਖਾ ਕੀਤੀ ਇਹ ਘਿਨਾਉਣੀ ਹਰਕਤ

PunjabKesari

ਜ਼ਿਕਰਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੇ ਪਹਿਲੇ ਮੇਅਰ ਦੀ ਚੋਣ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਸ਼ੋਕ ਭਗਤ, ਕੌਂਸਲਰ ਪਰਦੀਪ ਸਿੰਘ ਲਵੀ ਅਤੇ ਕੋਟਲਾ ਹਰੀਸ਼ ਕੁਮਾਰ ਤੋਂ ਇਲਾਵਾ ਆਜ਼ਾਦ ਚੋਣ ਜਿੱਤੇ 2 ਕੌਂਸਲਰ ਜਿਹਨਾਂ ਵਿੱਚ ਕੌਂਸਲਰ ਹਰਮਿੰਦਰ ਕੌਰ ਅਤੇ ਕੌਂਸਲਰ ਨਰਿੰਦਰ ਕੌਰ ਵੀ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਏ।

ਇਹ ਵੀ ਪੜ੍ਹੋ : ਦਾਜ ’ਚ ਕਾਰ ਨਾ ਲਿਆਉਣ ’ਤੇ ਸਹੁਰਿਆਂ ਨੇ ਵਿਖਾਏ ਤੇਵਰ, ਗਰਭਵਤੀ ਨੂੰਹ ਨੂੰ ਕੀਤਾ ਹਾਲੋ-ਬੇਹਾਲ

PunjabKesari

ਕਿਵੇਂ ਹੋਈ ਨਗਰ ਨਿਗਮ ਕਪੂਰਥਲਾ ਦੇ ਮੇਅਰ ਦੀ ਚੋਣ 
ਰਿਆਸਤੀ ਸ਼ਹਿਰ ਕਪੂਰਥਲਾ ਦੀ ਨਵੀਂ ਹੋਂਦ ਵਿਚ ਆਈ ਨਗਰ ਨਿਗਮ ਕਪੂਰਥਲਾ ਦਾ ਪਹਿਲਾ ਮੇਅਰ ਚੁਣਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ ਕਾਂਗਰਸ ਪਾਰਟੀ ਕਪੂਰਥਲਾ ਜਿਸ ਦੇ ਕੁੱਲ 50 ਵਿੱਚੋਂ 45 ਕੌਂਸਲਰ ਜਿੱਤੇ ਸਨ, ਉਨ੍ਹਾਂ ਵੱਲੋਂ ਪਹਿਲਾਂ ਮੇਅਰ ਚੁਣਨ ਲਈ ਆਪਣਾ ਦਾਅਵਾ ਪੇਸ਼ ਕੀਤਾ ਗਿਆ , ਜਿਸ ਵਿੱਚ ਵਾਰਡ ਨੰਬਰ- 3 ਤੋਂ  ਲਗਾਤਾਰ 2 ਵਾਰ ਦੇ ਜੇਤੂ ਰਹੇ ਕੌਂਸਲਰ ਬੀਬੀ ਕੁਲਵੰਤ ਕੌਰ ਬਾਵਾ ਜੋ 1299 ਵੋਟਾਂ ਲੈ ਕੇ ਜੇਤੂ ਰਹੇ ਸਨ, ਨੂੰ ਸਰਵ ਸੰਮਤੀ ਨਾਲ ਨਗਰ ਨਿਗਮ ਕਪੂਰਥਲਾ ਦੇ ਪਹਿਲੇ ਮੇਅਰ ਜਦਕਿ ਵਾਰਡ ਨੰਬਰ 32 ਤੋਂ ਨੌਜਵਾਨ ਕਾਂਗਰਸੀ ਕੌਂਸਲਰ ਸਭ ਤੋਂ ਛੋਟੀ ਉਮਰ (25 ਸਾਲ) ਰਾਹੁਲ ਕੁਮਾਰ ਜੋ 426 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਸਨ ਨੂੰ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ ਇਸੇ ਤਰ੍ਹਾਂ ਵਾਰਡ ਨੰਬਰ 4 ਤੋਂ 820 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਕਾਂਗਰਸੀ ਕੌਂਸਲਰ ਮਾਸਟਰ ਵਿਨੋਦ ਕੁਮਾਰ ਸੂਦ ਨੂੰ ਡਿਪਟੀ ਮੇਅਰ ਨਾਮਜ਼ਦ ਕੀਤਾ ਗਿਆ। ਉਕਤ ਤਿੰਨੋਂ ਨਵੇਂ ਚੁਣੇ ਗਏ ਤਿੰਨਾਂ ਮੇਅਰਾਂ ਨੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਦੌਰਾਨ ਆਪਣੇ ਆਹੁਦੇ ਸੰਭਾਲੇ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਦਾ ਹਾਜ਼ਰੀ ਨੂੰ ਵਿਸ਼ਵਾਸ਼ ਵੀ ਦਿਵਾਇਆ ।

ਇਹ ਵੀ ਪੜ੍ਹੋ : ਪਲਾਂ 'ਚ ਉੱਜੜੀਆਂ ਖ਼ੁਸ਼ੀਆਂ, 27 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ ਨੂੰ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ


author

shivani attri

Content Editor

Related News