ਬਿਲਡਿੰਗ ਢਾਹੁਣ ਗਈ ਨਿਗਮ ਦੀ ਟੀਮ 'ਤੇ ਹਮਲਾ, ਪੁਲਸ ਦਾ ਵੀ ਚੜ੍ਹਿਆ ਕੁਟਾਪਾ
Thursday, Nov 28, 2019 - 10:24 AM (IST)

ਜਲੰਧਰ (ਖੁਰਾਣਾ)— ਨਾਜਾਇਜ਼ ਕਬਜ਼ਿਆਂ 'ਤੇ ਨਗਰ ਨਿਗਮ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਜਲੰਧਰ ਨਗਰ ਨਿਗਮ ਨੇ ਅੱਜ ਸਵੇਰੇ ਤੜਕੇ ਕਾਰਵਾਈ ਕਰਦੇ ਹੋਏ ਡਿਚ ਮਸ਼ੀਨਾਂ ਨਾਲ 11 ਬਿਲਡਿੰਗਾਂ ਨੂੰ ਡੇਗ ਦਿੱਤਾ। ਉਥੇ ਹੀ ਲੱਦੇਵਾਲੀ 'ਚ ਪ੍ਰਤਾਪ ਪੈਲੇਸ ਦੇ ਸਾਹਮਣੇ ਗੈਰ-ਕਾਨੂੰਨੀ ਰੂਪ ਨਾਲ ਬਣਾਈ ਜਾ ਰਹੀ ਇਕ ਬਿਲਡਿੰਗ ਨੂੰ ਡਿਗਾਉਣ ਗਈ ਨਿਗਮ ਟੀਮ 'ਤੇ ਹਮਲਾ ਕਰ ਦਿੱਤਾ ਗਿਆ ਹੈ।
ਕਾਰਵਾਈ ਦੌਰਾਨ ਉਥੇ ਬਿਲਡਿੰਗ ਮਾਲਕਾਂ ਨੇ ਆਪਣੇ ਸਮਰਥਕ ਬੁਲਾ ਲਏ,ਜਿਨ੍ਹਾਂ ਨੇ ਪੁਲਸ ਦੀ ਵੀ ਕੁੱਟਮਾਰ ਕਰ ਦਿੱਤੀ। ਇਹ ਬਿਲਡਿੰਗ ਇਕ ਸਾਬਕਾ ਕੌਂਸਲਰ ਦੀ ਦੱਸੀ ਜਾ ਰਹੀ ਹੈ ਅਤੇ ਨਿਗਮ ਹੁਣ ਐੱਫ.ਆਈ.ਆਰ. ਕਰਵਾਉਣ ਜਾ ਰਿਹਾ ਹੈ। ਇਹ ਕਾਰਵਾਈ ਹਾਈਕੋਰਟ ਦੇ ਆਦੇਸ਼ਾਂ 'ਤੇ ਕੀਤੀ ਜਾ ਰਹੀ ਹੈ।