ਸਿੱਧੂ ਵੱਲੋਂ ਸੀਲ ਕੀਤੀਆਂ ਨਾਜਾਇਜ਼ ਬਿਲਡਿੰਗਾਂ ਨੂੰ ਮੁੜ ਖੋਲ੍ਹੇਗਾ ਨਿਗਮ

Tuesday, Feb 12, 2019 - 02:00 PM (IST)

ਸਿੱਧੂ ਵੱਲੋਂ ਸੀਲ ਕੀਤੀਆਂ ਨਾਜਾਇਜ਼ ਬਿਲਡਿੰਗਾਂ ਨੂੰ ਮੁੜ ਖੋਲ੍ਹੇਗਾ ਨਿਗਮ

ਜਲੰਧਰ (ਖੁਰਾਣਾ)— ਨਗਰ ਨਿਗਮ ਕਮਿਸ਼ਨਰ ਨੇ ਅੱਜ ਉਨ੍ਹਾਂ 45 ਬਿਲਡਿੰਗਾਂ ਨੂੰ ਸੀਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ, ਜਿਨ੍ਹਾਂ ਨੂੰ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਹਿਣ 'ਤੇ ਸੀਲ ਕੀਤਾ ਗਿਆ ਸੀ। ਮੇਅਰ ਜਗਦੀਸ਼ ਰਾਜ ਰਾਜਾ ਨੇ ਇਨ੍ਹਾਂ ਸੀਲਾਂ ਨੂੰ ਖੋਲ੍ਹੇ ਜਾਣ ਦਾ ਐਲਾਨ ਕਰਦੇ ਹੋਏ ਸਿੱਧੂ ਦੀ ਜਮ ਕੇ ਆਲੋਚਨਾ ਕੀਤੀ ਸੀ।

PunjabKesari

ਮੇਅਰ ਦੀ ਸਿਫਾਰਿਸ਼ 'ਤੇ ਕਮਿਸ਼ਨਰ ਨੇ ਅੱਜ ਸੀਲਾਂ ਖੋਲ੍ਹਣ ਲਈ ਪੱਤਰ ਜਾਰੀ ਕਰ ਦਿੱਤਾ। ਸਿੱਧੂ ਨੇ 93 ਬਿਲਡਿੰਗਾਂ 'ਤੇ ਕਾਰਵਾਈ ਦੇ ਆਦੇਸ਼ ਦਿੱਤੇ ਸਨ, ਜਿਨ੍ਹਾਂ 'ਚੋਂ ਕੁਝ ਬਿਲਡਿਗਾਂ ਨੂੰ ਡਿਗਾ ਦਿੱਤਾ ਗਿਆ ਸੀ ਅਤੇ 45 ਬਿਲਡਿੰਗਾਂ ਸੀਲ ਹੋਈਆਂ ਸਨ। ਇਨ੍ਹਾਂ ਬਿਲਡਿੰਗਾਂ 'ਚੋਂ ਕੁਝ ਕਾਂਗਰਸੀ ਕੌਂਸਲਰਾਂ ਨੂੰ ਵੀ ਦਿੱਤੀਆਂ ਸਨ। ਜਿਸ ਕਾਰਨ ਮੇਅਰ 'ਤੇ ਕਾਫੀ ਦਬਾਅ ਵੀ ਸੀ।


author

shivani attri

Content Editor

Related News