ਮੁੰਬਈ ਪੁਲਸ ਨੇ ਜਲੰਧਰ 'ਚ ਲਾਇਆ ਡੇਰਾ, ਨਾਮੀ ਲੋਕਾਂ ਦੇ ਫੁੱਲੇ ਹੱਥ-ਪੈਰ, ਜਾਣੋ ਕੀ ਹੈ ਪੂਰਾ ਮਾਮਲਾ

Tuesday, Dec 12, 2023 - 11:21 PM (IST)

ਮੁੰਬਈ ਪੁਲਸ ਨੇ ਜਲੰਧਰ 'ਚ ਲਾਇਆ ਡੇਰਾ, ਨਾਮੀ ਲੋਕਾਂ ਦੇ ਫੁੱਲੇ ਹੱਥ-ਪੈਰ, ਜਾਣੋ ਕੀ ਹੈ ਪੂਰਾ ਮਾਮਲਾ

ਜਲੰਧਰ (ਵਿਸ਼ੇਸ਼)– ਬਹੁਚਰਚਿਤ ਮਹਾਦੇਵ ਐਪ ਮਾਮਲਾ ਲਗਾਤਾਰ ਸੁਰਖੀਆਂ ਵਿਚ ਹੈ ਅਤੇ ਹੁਣ ਇਸ ਦੀ ਤਹਿ ਤਕ ਪਹੁੰਚਣ ਲਈ ਮੁੰਬਈ ਪੁਲਸ ਜਲੰਧਰ ਪਹੁੰਚ ਗਈ ਹੈ। ਪਤਾ ਲੱਗਾ ਹੈ ਕਿ ਜਲੰਧਰ ’ਚ ਇਨ੍ਹੀਂ ਦਿਨੀਂ ਮੁੰਬਈ ਕ੍ਰਾਈਮ ਬ੍ਰਾਂਚ ਨੇ ਡੇਰਾ ਲਾਇਆ ਹੋਇਆ ਹੈ ਅਤੇ ਉਹ ਇਸ ਮਾਮਲੇ ਨਾਲ ਸਬੰਧਤ ਲੋਕਾਂ ਬਾਰੇ ਵੇਰਵਾ ਇਕੱਠਾ ਕਰ ਰਹੀ ਹੈ।

ਵਰਣਨਯੋਗ ਹੈ ਕਿ ਮਹਾਦੇਵ ਐਪ ਸਕੈਮ ਮਾਮਲੇ ’ਚ 31 ਵਿਅਕਤੀਆਂ ’ਤੇ ਮਾਮਲਾ ਦਰਜ ਹੋਇਆ ਹੈ, ਜਿਸ ਵਿਚ ਜਲੰਧਰ ਦੇ ਰੀਅਲ ਅਸਟੇਟ ਕਾਰੋਬਾਰੀ ਚੰਦਰ ਅਗਰਵਾਲ ਦਾ ਨਾਂ ਵੀ ਸ਼ਾਮਲ ਹੈ। ਪਤਾ ਲੱਗਾ ਹੈ ਕਿ ਚੰਦਰ ਅਗਰਵਾਲ ਤੇ ਉਸ ਦੇ ਨਜ਼ਦੀਕੀ ਲੋਕਾਂ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਜਲੰਧਰ ’ਚ ਰਿਕਾਰਡ ਜਾਚਣ ਦੇ ਨਾਲ-ਨਾਲ ਮਾਮਲੇ ’ਚ ਸ਼ਾਮਲ ਲੋਕਾਂ ਦੀ ਪੂਰੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਵੱਲੋਂ ਆਪਣੇ ਹੀ DSP ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਪੁਲਸ ਦੇ ਆਉਣ ਨਾਲ ਫੁੱਲੇ ਹੱਥ-ਪੈਰ

ਇਹ ਵੀ ਜਾਣਕਾਰੀ ਮਿਲੀ ਹੈ ਕਿ ਚੰਦਰ ਅਗਰਵਾਲ ਨਾਲ ਸਬੰਧਤ ਕੁਝ ਹੋਰ ਲੋਕ ਵੀ ਇਸ ਮਾਮਲੇ ’ਚ ਪੁਲਸ ਦੀ ਰਾਡਾਰ ’ਤੇ ਹਨ। ਮੁੰਬਈ ਪੁਲਸ ਦੀ ਜਲੰਧਰ ’ਚ ਮੌਜੂਦਗੀ ਤੋਂ ਬਾਅਦ ਇਸ ਮਾਮਲੇ ਨਾਲ ਸਬੰਧਤ ਕਈ ਲੋਕਾਂ ਦੇ ਹੱਥ-ਪੈਰ ਫੁੱਲਣ ਲੱਗੇ ਹਨ। ਹੁਣੇ ਜਿਹੇ ਕੁਝ ਲੋਕ ਦਾਅਵਾ ਕਰ ਰਹੇ ਸਨ ਕਿ ਕੇਸ ਵਿਚ ਚੰਦਰ ਅਗਰਵਾਲ ਨੂੰ ਐੱਫ. ਆਈ. ਆਰ. ’ਚੋਂ ਕੱਢ ਦਿੱਤਾ ਗਿਆ ਹੈ ਅਤੇ ਉੱਪਰਲੇ ਪੱਧਰ ’ਤੇ ਮਾਮਲੇ ਨੂੰ ਮੈਨੇਜ ਕਰ ਲਿਆ ਗਿਆ ਹੈ ਪਰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਟੀਮ ਦੇ ਜਲੰਧਰ ਆਉਣ ਤੋਂ ਬਾਅਦ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ NRI ਦਾ ਕਤਲ ਕਰਨ ਵਾਲੇ ਮੁਲਜ਼ਮ ਨੇ ਕੀਤਾ ਸਰੰਡਰ, ਪਤਨੀ ਵੀ ਗ੍ਰਿਫ਼ਤਾਰ

ਚੰਦਰ ਦੀ ਕੰਪਨੀ ਤੋਂ ਫਾਈਨਾਂਸਰਾਂ ਨੇ ਖਿੱਚੇ ਹੱਥ

ਇਹ ਵੀ ਪਤਾ ਲੱਗਾ ਹੈ ਕਿ 66 ਫੁੱਟੀ ਰੋਡ ’ਤੇ ਰੀਅਲ ਅਸਟੇਟ ਕਾਰੋਬਾਰੀ ਚੰਦਰ ਅਗਰਵਾਲ ਦੀ ਕੰਪਨੀ ਦੇ ਤਹਿਤ ਆਉਂਦੇ 2-3 ਪ੍ਰਾਜੈਕਟ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਈ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਜਿਹੜੇ ਪ੍ਰਾਜੈਕਟ ਚੰਗੇ-ਭਲੇ ਚੱਲ ਰਹੇ ਸਨ, ਉਨ੍ਹਾਂ ਵਿਚ ਚੰਦਰ ਅਗਰਵਾਲ ਦੀ ਕੰਪਨੀ ਦੀ ਐਂਟਰੀ ਤੋਂ ਬਾਅਦ ਪੁਜ਼ੀਸ਼ਨ ਖਰਾਬ ਹੋ ਗਈ ਹੈ। ਉਂਝ ਸੂਤਰਾਂ ਦਾ ਕਹਿਣਾ ਹੈ ਕਿ 66 ਫੁੱਟੀ ਰੋਡ ’ਤੇ ਪਲਾਟ ਤੇ ਫਲੈਟ ਵਾਲੇ ਵੱਖ-ਵੱਖ 2 ਪ੍ਰਾਜੈਕਟਾਂ ਤੋਂ ਹੁਣ ਫਾਈਨਾਂਸਰ ਨੇ ਹੱਥ ਖਿੱਚ ਲਏ ਹਨ। ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਕਈ ਲੋਕਾਂ ਨੇ ਆਪਣੀ ਪੇਮੈਂਟ ਵਾਪਸ ਲੈ ਲਈ ਹੈ, ਜਦੋਂਕਿ ਕਈਆਂ ਨੇ ਭੁਗਤਾਨ ਲਈ ਦਿੱਤੇ ਆਪਣੇ ਚੈੱਕ ਵੀ ਵਾਪਸ ਮੰਗਵਾ ਲਏ ਹਨ, ਜਿਸ ਕਾਰਨ ਇਨ੍ਹਾਂ ਪ੍ਰਾਜੈਕਟਾਂ ਦੇ ਭਵਿੱਖ ’ਤੇ ਸਵਾਲ ਖੜ੍ਹੇ ਹੋਣ ਲੱਗੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News