ਬਹੁ-ਕਰੋੜੀ ਡਰੱਗ ਰੈਕੇਟ ਮਾਮਲਾ: ‘SIT’ ਨੇ ਮਜੀਠੀਆ ਨੂੰ ਚੌਥੀ ਵਾਰ ਭੇਜਿਆ ਸੰਮਨ

Sunday, Aug 04, 2024 - 03:12 AM (IST)

ਬਹੁ-ਕਰੋੜੀ ਡਰੱਗ ਰੈਕੇਟ ਮਾਮਲਾ: ‘SIT’ ਨੇ ਮਜੀਠੀਆ ਨੂੰ ਚੌਥੀ ਵਾਰ ਭੇਜਿਆ ਸੰਮਨ

ਪਟਿਆਲਾ (ਬਲਜਿੰਦਰ) - ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਤੀਜੀ ਵਾਰ ਵੀ ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮੁੜ ਸੰਮਨ ਭੇਜ ਕੇ 8 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਹੈ। ਐੱਸ. ਆਈ. ਟੀ. ਵੱਲੋਂ ਮਜੀਠੀਆ ਨੂੰ ਸਵੇਰੇ 10 ਵਜੇ ਪੁਲਸ ਲਾਈਨ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।

 ਇਥੇ ਇਹ ਦੱਸਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਹੁਣ ਤਕ 3 ਵਾਰ ਐੱਸ. ਆਈ. ਟੀ. ਵੱਲੋਂ ਸੰਮਨ ਜਾਰੀ ਕਰਨ ਤੋਂ ਬਾਅਦ ਵੀ ਪੇਸ਼ ਨਹੀਂ ਹੋਏ ਅਤੇ ਚੌਥੀ ਵਾਰ ਸੰਮਨਿੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ 18 ਜੁਲਾਈ, 20 ਜੁਲਾਈ ਅਤੇ 30 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਜਾ ਚੁੱਕਾ ਹੈ। 


author

Inder Prajapati

Content Editor

Related News