ਨਗਰ ਕੌਂਸਲ ਮੁੱਲਾਂਪੁਰ ਦਾਖਾ ਲਈ ਅਨੁਸੂਚਿਤ ਜਾਤੀ ਦਾ ਬਣੇਗਾ ਪ੍ਰਧਾਨ, ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ

Wednesday, Jan 08, 2025 - 01:01 PM (IST)

ਨਗਰ ਕੌਂਸਲ ਮੁੱਲਾਂਪੁਰ ਦਾਖਾ ਲਈ ਅਨੁਸੂਚਿਤ ਜਾਤੀ ਦਾ ਬਣੇਗਾ ਪ੍ਰਧਾਨ, ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ

ਮੁੱਲਾਂਪੁਰ ਦਾਖਾ (ਕਾਲੀਆ)- ਬੀਤੇ ਦਿਨੀਂ ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀਆਂ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ 7, ਆਪ 3 ਅਤੇ ਅਜਾਦ 3 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਨਗਰ ਕੌਂਸਲ ਦੀ ਪ੍ਰਧਾਨਗੀ ਉਮੀਦਵਾਰ ਲਈ ਪੰਜਾਬ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਅਨੁਸੂਚਿਤ ਜਾਤੀ ਦੇ ਮਰਦ ਕੌਂਸਲਰ ਨੂੰ ਪ੍ਰਧਾਨ ਬਨਣ ਦਾ ਮੌਕਾ ਦਿੱਤਾ ਹੈ । ਜੇਕਰ ਅਨੁਸੂਚਿਤ ਜਾਤੀ ਦੇ ਪ੍ਰਧਾਨਗੀ ਲਈ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇ ਦੋ ਉਮੀਦਵਾਰ ਸੁਭਾਸ਼ ਨਾਗਰ ਅਤੇ ਜਸਵਿੰਦਰ ਸਿੰਘ ਹੈਪੀ ਵਿਰੋਧੀ ਧਿਰ ਦੀ ਗੱਲ ਕਰੀਏ ਤਾਂ ਬਲਵੀਰ ਚੰਦ ਬੀਰਾ ਤਿੰਨ ਉਮੀਦਵਾਰ ਚੋਣ ਮੈਦਾਨ ਵਿਚ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਦਾ ਬਦਲੇਗਾ ਸਮਾਂ? ਸਵੇਰੇ 10 ਵਜੇ ਤੋਂ ਸਕੂਲ ਖੋਲ੍ਹਣ ਦੀ ਮੰਗ

ਕਾਂਗਰਸ ਦੀ ਵਿਰੋਧੀ ਧਿਰ ਵਿਚ 6 ਕੌਂਸਲਰਾਂ ਦੀ ਵੋਟ ਦੇ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਵੋਟ ਵੀ ਸ਼ਾਮਲ ਹੈ ਜਿਸ ਕਰਕੇ 7-7 ਕੌਂਸਲਰ ਆਪਣੇ ਮਹਿਬੂਬ ਨੂੰ ਵੋਟ ਕਰ ਸਕਦੇ ਹਨ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ ਆਪਣੀ ਪਾਰਟੀ ਦਾ ਪ੍ਰਧਾਨ ਬਨਾਉਣ ਲਈ ਅਤੇ ਨਗਰ ਕੌਂਸਲ ਤੇ ਕਾਬਜ ਹੋਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ। ਜਦਕਿ ਵਿਰੋਧੀ ਧਿਰ ਕੀ ਦਾਅ ਪੇਚ ਖੇਡਦੀ ਹੈ ਅਤੇ ਕਿਸ ਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ ਇਹ ਸਮਾਂ ਹੀ ਤੈਅ ਕਰੇਗਾ ?

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News