ਮੁੱਲਾਂਪੁਰ ਦਾਖਾ ’ਚ ਪਰਿਵਾਰ ’ਤੇ ਟੁੱਟਾ ਵੱਡਾ ਕਹਿਰ, ਘਰ ’ਚੋਂ ਮਿਲੀਆਂ ਚਾਰ ਜੀਆਂ ਦੀਆਂ ਲਾਸ਼ਾਂ
Tuesday, Jan 04, 2022 - 06:26 PM (IST)
ਮੁੱਲਾਂਪੁਰ ਦਾਖਾ/ਲੁਧਿਆਣਾ (ਕਾਲੀਆ, ਨਰਿੰਦਰ ਮਹਿੰਦਰੂ) : ਸਥਾਨਕ ਰੇਲਵੇ ਕੁਆਟਰਾਂ ’ਚ ਐੱਫ. ਨੰਬਰ ਕੁਆਟਰ ’ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਮਰਨ ਵਾਲਿਆਂ ਵਿਚ ਪਿਓ-ਪੁੱਤਰ-ਨੂੰਹ ਅਤੇ ਦੋ ਸਾਲਾਂ ਬੱਚੀ ਸ਼ਾਮਲ ਹੈ। ਥਾਣਾ ਦਾਖਾ ਦੀ ਪੁਲਸ ਨੇ ਵਿਭਾਗੀ ਕਾਰਵਾਈ ਅਮਲ ’ਚ ਲਿਆਉਂਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਨਿਰਮਲ ਸਿੰਘ (56) ਵਾਸੀ ਮੰਡਿਆਣੀ ਹਾਲ ਵਾਸੀ ਰੇਲਵੇ ਕੁਆਟਰ ਨੰਬਰ. ਐੱਫ ਵਿਚ ਆਪਣੀ ਪਤਨੀ ਬਲਵੀਰ ਕੌਰ ਆਪਣੇ ਪੁੱਤਰ ਜਗਦੀਪ ਸਿੰਘ, ਨੂੰਹ ਜੋਤੀ ਕੌਰ ਅਤੇ ਪੋਤੀ ਮਨਜੋਤ ਕੌਰ (2) ਸਾਲ ਨਾਲ ਰਹਿੰਦਾ ਸੀ ਅਤੇ ਰੇਲਵੇ ਵਿਚ ਗੇਟ ਮੈਨ ਦੀ ਨੌਕਰੀ ਕਰਦਾ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ’ਚ ਵਧੀਆਂ ਸਖ਼ਤੀਆਂ, ਨਾਈਟ ਕਰਫਿਊ ਦਾ ਐਲਾਨ, ਸਕੂਲ-ਕਾਲਜ ਬੰਦ
ਬੀਤੇ ਦਿਨੀਂ ਉਸਦੇ ਘਰ ਖੁਸ਼ੀ ’ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ। ਸਾਰੇ ਰਿਸ਼ਤੇਦਾਰ ਵੀ ਆਏ ਸੀ। ਰਾਤ ਨੂੰ ਕਰੀਬ 11 ਵਜੇ ਸਾਰੇ ਜਣੇ ਦੁੱਧ ਪੀਕੇ ਸੁੱਤੇ ਸਨ ਜੋ ਕਿ ਮਾਂ ਬਲਵੀਰ ਕੌਰ ਨੇ ਆਪ ਗਰਮ ਕਰਕੇ ਦਿੱਤਾ, ਦੇ ਦੱਸਣ ਅਨੁਸਾਰ ਸਵੇਰੇ ਜਦੋਂ ਮੈਂ ਚਾਹ ਬਣਾਉਣ ਨੂੰ ਆਵਾਜ਼ ਮਾਰੀ ਤਾਂ ਸਾਰੇ ਮ੍ਰਿਤਕਦ ਸਨ ਅਤੇ ਆਕੜੇ ਪਏ ਸਨ। ਇਸ ਦੀ ਮੰਦਭਾਗੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਫੈਲ ਗਿਆ।
ਇਹ ਵੀ ਪੜ੍ਹੋ : ਤਰਨਤਾਰਨ ਨੇੜੇ ਵਾਪਰਿਆ ਵੱਡਾ ਹਾਦਸਾ, ਕੁੱਝ ਦਿਨ ਪਹਿਲਾਂ ਵਿਆਹੀ ਕੁੜੀ ਸਣੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਮ੍ਰਿਤਕ ਜੋਤੀ ਕੌਰ (ਨੂੰਹ) ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਇਨ੍ਹਾਂ ਦੀ ਕੁਦਰਤੀ ਮੌਤ ਨਹੀਂ ਹੈ ਸਗੋਂ ਦੁੱਧ ਵਿਚ ਕੁੱਝ ਪਾ ਕੇ ਦਿੱਤਾ ਗਿਆ ਹੈ। ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪਦਾ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਸੱਚ ਸਾਹਮਣੇ ਆ ਸਕੇਗਾ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ’ਤੇ ਪਤਨੀ ਨੇ ਹੋਟਲ ’ਚ ਜਨਾਨੀ ਨਾਲ ਰੰਗੇ ਹੱਥੀਂ ਫੜਿਆ ਪਤੀ, ਥਾਣੇ ਪਹੁੰਚਿਆ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?