ਨਸ਼ੇ ਨੇ ਪੱਟ ਦਿੱਤਾ ਘਰ : ਧੀਆਂ ਦਾ ਸਹਾਰਾ ਬਣੇ ਭਰਾ ਨੂੰ ਵੀ ਉਤਾਰਿਆ ਮੌਤ ਦੇ ਘਾਟ

Saturday, Mar 14, 2020 - 07:23 AM (IST)

ਨਸ਼ੇ ਨੇ ਪੱਟ ਦਿੱਤਾ ਘਰ : ਧੀਆਂ ਦਾ ਸਹਾਰਾ ਬਣੇ ਭਰਾ ਨੂੰ ਵੀ ਉਤਾਰਿਆ ਮੌਤ ਦੇ ਘਾਟ

ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਬਾਹਵਾਂ ਕਹੇ ਜਾਂਦੇ ਭਰਾ ਹੀ ਜਦੋਂ ਸ਼ਰੀਕ ਬਣ ਕੇ ਮਨ 'ਚ ਰੰਜਿਸ਼ਾਂ ਰੱਖਣ ਲੱਗ ਜਾਣ ਤਾਂ ਅੰਜਾਮ ਖੌਫਨਾਕ ਹੀ ਨਿਕਲਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਮੁਕਤਸਰ ਦੇ ਪਿੰਡ ਗਿਲਜੇਵਾਲਾ 'ਚ, ਜਿਥੇ ਪਰਿਵਾਰਕ ਝਗੜੇ ਤੇ ਰੰਜਿਸ਼  ਦੇ ਚੱਲਦਿਆਂ ਵੱਡੇ ਭਰਾ ਨੇ ਛੋਟੇ ਭਰਾ ਦੀ ਬਾਈਕ 'ਚ ਕਾਰ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਰਣਜੀਤ ਸਿੰਘ ਦਾ ਵੱਡਾ ਭਰਾ ਬੇਅੰਤ ਸਿੰਘ ਨਸ਼ਾ ਕਰਦਾ ਸੀ, ਜਿਸ ਦੁਖੋਂ ਉਸਦੀ ਪਤਨੀ ਛੱਡ ਕੇ ਚਲੀ ਗਈ। ਇਸਦਾ ਜਿੰਮੇਵਾਰ ਉਹ ਪਰਿਵਾਰ ਨੂੰ ਮੰਨਦਾ ਸੀ। ਬੇਅੰਤ ਸਿੰਘ ਦੀਆਂ ਧੀਆਂ ਰਣਜੀਤ ਸਿੰਘ ਦੇ ਕੋਲ ਰਹਿੰਦੀਆਂ ਸਨ। ਸਵੇਰੇ ਉਹ ਬੱਚੀਆਂ ਨੂੰ ਸਕੂਲ ਛੱਡ ਕੇ ਆ ਰਿਹਾ ਸੀ ਕਿ ਰਸਤੇ 'ਚ ਬੇਅੰਤ ਸਿੰਘ ਨੇ ਉਸਦੇ ਮੋਟਰਸਾਈਕਲ 'ਚ ਕਾਰ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਸ ਨੇ ਮ੍ਰਿਤਕ ਦੇ ਪਰਿਵਾਰ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News