ਪਰਵਾਸੀ ਮਜਦੂਰ ਨਾਲ ਉਸਦਾ ਮਾਲਕ ਜਿੰਮੀਦਾਰ ਕਰ ਰਿਹੈ ਧੱਕਾ, ਵੀਡੀਓ ਵਾਇਰਲ

Wednesday, Nov 20, 2019 - 02:03 PM (IST)

ਪਰਵਾਸੀ ਮਜਦੂਰ ਨਾਲ ਉਸਦਾ ਮਾਲਕ ਜਿੰਮੀਦਾਰ ਕਰ ਰਿਹੈ ਧੱਕਾ, ਵੀਡੀਓ ਵਾਇਰਲ

ਸ੍ਰੀ ਮੁਕਤਸਰ ਸਾਹਿਬ ( ਰਿਣੀ) - ਸ੍ਰੀ ਮੁਕਤਸਰ ਸਾਹਿਬ ’ਚ ਜਿੰਮੀਦਾਰ ਵਲੋਂ ਗਰੀਬ ਪਰਵਾਸੀ ਮਜਦੂਰ ਨੂੰ ਬਾਹਾਂ ਤੋਂ ਬੰਨ੍ਹ ਕੇ ਟਰਾਲੀ 'ਚ ਬਿਠਾ ਧੱਕੇ ਨਾਲ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਪੀੜਤ ਮਜ਼ਦੂਰ ਦੀ ਇਸ ਵੀਡੀਓ ਦੇ ਸਬੰਧ ’ਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ। ਪੁਲਸ ਨੇ ਪੀੜਤ ਰਾਮੂ ਦੇ ਬਿਆਨਾਂ ’ਤੇ ਗੁਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਬੱਬੀ ਵਾਸੀ ਪਿੰਡ ਕੋਟਲੀ ਦੇਵਨ ’ਤੇ ਧਾਰਾ 341, 323, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। 

PunjabKesari

ਪੁਲਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਮਜਦੂਰ ਰਾਮੂ ਨੇ ਦੱਸਿਆ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ। ਉਸ ਦੇ ਮਾਲਕ ਉਸ ਤੋਂ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਵਾਉਂਦੇ ਸਨ ਅਤੇ ਘਰ ਦੀ ਸ਼ਰਾਬ ਬਣਵਾਉਂਦੇ ਵੀ ਸਨ। ਉਹ ਮਾਲਕਾਂ ਦੇ ਗਲਤ ਕੰਮ ਨਹੀਂ ਸੀ ਕਰਨਾ ਚਾਹੁੰਦਾ, ਜਿਸ ਕਰਕੇ ਉਹ ਵਾਪਸ ਪਿੰਡ ਚਲਾ ਗਿਆ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੇ ਉਸ ਨੇ ਕਰੀਬ 25000 ਰੁਪਏ ਦੇਣੇ ਹਨ। 11 ਨਵੰਬਰ ਨੂੰ ਜਦੋਂ ਉਸ ਨੇ ਆਪਣਾ ਸਾਮਾਨ ਚੁੱਕਣਾ ਸੀ ਤਾਂ ਜਿੰਮੀਦਾਰਾਂ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਉਨ੍ਹਾਂ ਦਾ 25 ਹਜ਼ਾਰ ਦਾ ਕਰਜ਼ਾ ਵਾਪਸ ਦੇਵੇ ਫਿਰ ਜਾਵੇ।

ਪੈਸੇ ਨਾ ਦੇਣ ’ਤੇ ਜਿੰਮੀਦਾਰਾਂ ਨੇ ਸਥਾਨਕ ਸਬਜ਼ੀ ਮੰਡੀ ’ਚ ਬਾਹਾਂ ਬੰਨ੍ਹ ਕੇ ਉਸ ਨੂੰ ਟਰਾਲੀ ’ਚ ਸੁੱਟ ਦਿੱਤਾ। ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਉਕਤ ਲੋਕਾਂ ਦੇ ਜਾਲ ’ਚੋਂ ਛੁਡਾਇਆ। ਇਸ ਘਟਨਾ ਦਾ ਪਤਾ ਲੱਗਣ ’ਤੇ ਐੱਸ.ਸੀ ਸੰਗਠਨ ਪਰਵਾਸੀ ਮਜਦੂਰ ਦੇ ਹੱਕ 'ਚ ਆਇਆ, ਜਿਨ੍ਹਾਂ ਨੇ ਜਿਮੀਂਦਾਰਾਂ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। 


author

rajwinder kaur

Content Editor

Related News