ਡੇਰਾ ਸੱਚਾ ਸੌਦਾ ਮਾਮਲੇ 'ਤੇ ਰੋਜ਼ੀ ਬਰਕੰਦੀ ਦਾ ਸਪੱਸ਼ਟੀਕਰਨ

02/04/2019 12:47:12 PM

ਮੁਕਤਸਰ - ਡੇਰਾ ਸੱਚਾ ਸੌਦਾ ਵਿਖੇ ਵੋਟਾਂ ਮੰਗਣ ਦੇ ਲੱਗ ਰਹੇ ਦੋਸ਼ਾਂ ਦੇ ਸਾਰੇ ਮਾਮਲੇ 'ਤੇ ਮੁਕਤਸਰ ਹਲਕੇ ਦੇ ਅਕਾਲੀ ਵਿਧਾਇਕ ਰੋਜ਼ੀ ਬਰਕੰਦੀ ਨੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। 'ਜਗਬਾਣੀ' ਦੇ ਪ੍ਰੋਗਰਾਮ 'ਜਨਤਾ ਦੀ ਸੱਥ' 'ਚ ਵਿਧਾਇਕ ਬਰਕੰਦੀ ਨੇ ਡੇਰਾ ਸੱਚਾ ਸੌਦਾ ਵੋਟਾਂ ਮੰਗਣ ਦੀ ਗੱਲ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਗੁਰੂ ਸਾਹਿਬ ਤੋਂ ਡਰਨ ਵਾਲੇ ਬੰਦੇ ਹਾਂ ਅਤੇ ਉਨ੍ਹਾਂ ਕੋਲ ਵੋਟਾਂ ਮੰਗਣ ਦਾ ਪੂਰਾ-ਪੂਰਾ ਹੱਕ ਹੈ। ਅਸੀ ਲੋਕਾਂ ਦੇ ਘਰ-ਘਰ ਜਾ ਕੇ ਵੋਟਾਂ ਦੀ ਭੀਖ ਮੰਗਦੇ ਹਾਂ। ਉਸ ਸਮੇਂ ਅਕਾਲੀ ਦਲ ਨੇ ਕਿਸੇ ਨਾਲ ਕੋਈ ਹਮਾਇਤ ਨਹੀਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਡੇਰੇ ਨਹੀਂ ਜਾਣਾ ਅਤੇ ਡੇਰੇ ਨਾਲ ਕੋਈ ਸੰਬਧ ਨਾ ਹੋਣ ਦੀ ਗੱਲ ਵੀ ਸਿੱਧ ਕੀਤੀ ਹੈ। ਡੇਰੇ ਵਾਲੇ ਸਾਧ ਦੀ ਮੁਆਫੀ ਦੇ ਸਬੰਧ 'ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਿਰਸਾ ਸਾਧ ਨੂੰ ਕਿਸੇ ਨੇ ਮੁਆਫੀ ਨਹੀਂ ਦਿੱਤੀ, ਉਸ ਨੇ ਚਿੱਠੀ ਭੇਜੀ ਸੀ, ਜਿਸ 'ਤੇ ਧਿਆਨ ਦੇਣ ਬਾਰੇ ਕਿਹਾ ਗਿਆ ਸੀ। 

ਅਕਾਲੀ ਦਲ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋੜਿਆਂ ਦੀ ਸੇਵਾ ਕਰਨ 'ਤੇ ਉਨ੍ਹਾਂ ਕਿਹਾ ਕਿ ਗੁਰੂ ਘਰ ਜਾ ਕੇ ਕੋਈ ਵੀ ਵਿਅਕਤੀ ਸੇਵਾ ਕਰ ਸਕਦਾ ਹੈ ਅਤੇ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਗੁਰੂ ਦੀ ਸੇਵਾ ਕਰਨਾ ਸਾਡਾ ਨਹੀਂ ਸਗੋਂ ਸਾਰਿਆਂ ਦਾ ਫਰਜ਼ ਹੈ। ਸੜਕ ਦੀ ਖਸਤਾ ਅਤੇ ਖਰਾਬ ਹਾਲਤ 'ਤੇ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਸਰਕਾਰ ਦੇ ਸਮੇਂ 7 ਕਿਲੋਮੀਟਰ ਤੱਕ ਦੀ ਸੜਕ ਬਣਾਈ ਸੀ ਅਤੇ ਥੋੜ੍ਹੀ ਰਹਿ ਗਈ, ਜੋ ਹੁਣ ਦੀ ਸਰਕਾਰ ਨੇ ਨਹੀਂ ਬਣਾਈ। ਇਹ ਸੜਕ ਹੁਣ ਸਾਡੀ ਸਰਕਾਰ ਆਉਣ 'ਤੇ ਹੀ ਮੁੜ ਬਣਾਈ ਜਾਵੇਗੀ। ਮੁਕਤਸਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ, ਸਗੋਂ ਹੁਣ ਦੀ ਸਰਕਾਰ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਮੁਕਤਸਰ ਹਲਕੇ ਦੇ ਵਿਕਾਸ ਲਈ ਉਨ੍ਹਾਂ ਵਲੋਂ ਕਈ ਤਰ੍ਹਾਂ ਦੇ ਕਾਰਜ ਕੀਤੇ ਗਏ ਹਨ। 

ਰਾਜਾ ਵੜਿੰਗ ਅਤੇ ਉਨ੍ਹਾਂ ਦੇ ਮੈਚ ਫਿਕਸਿੰਗ ਦੇ ਬਾਰੇ ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਚ ਫਿਕਸਿੰਗ ਵਾਲਿਆਂ ਦੇ ਅਜਿਹੇ ਮੈਚ ਜ਼ਿਆਦਾ ਸਮੇਂ ਤੱਕ ਨਹੀਂ ਚਲਦੇ। ਇਨ੍ਹਾਂ ਦੇ ਮੰਤਰੀ ਤਾਂ ਹਰ ਸਮੇਂ ਰੌਂਦੇ ਹੀ ਰਹਿੰਦੇ ਹਨ, ਇਨ੍ਹਾਂ ਦੇ ਸਾਡੀ ਮਦਦ ਕੀ ਕਰਨੀ। ਜਿਨ੍ਹਾਂ ਨੇ 2 ਸਾਲਾ 'ਚ ਲੋਕਾਂ ਲਈ ਕੁਝ ਨਹੀਂ ਕੀਤਾ ਉਨ੍ਹਾਂ ਨੇ ਹੁਣ ਕੀ ਕੰਮ ਕਰਨੇ। ਰੇਤੇ ਦੇ ਲੱਗਦੇ ਦੋਸ਼ਾਂ ਦੇ ਬਾਰੇ ਅਤੇ ਰੋਜ਼ੀ ਬਰਕੰਦੀ ਦੀ ਥਾਂ ਰੇਤਾ ਬਰਕੰਦੀ ਕਹਿਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਕੰਮ ਪੈਸੇ ਭਰ ਕੇ ਲਿਆ ਸੀ ਅਤੇ ਇਸ ਨੂੰ ਸ਼ਰੇਆਮ ਉਹ ਆਪਣਾ ਰੁਜ਼ਗਾਰ ਕਹਿੰਦੇ ਹਨ। ਕਾਂਗਰਸੀਆਂ ਵਲੋਂ ਰੇਤੇ ਨੂੰ ਕਾਲਾ ਧੰਦਾ ਕਹਿਣ 'ਤੇ ਭੜਕੇ ਰੋਜ਼ੀ ਬਰਕੰਦੀ ਨੇ ਕਿਹਾ ਸ਼ਰਮ ਆਉਣੀ ਚਾਹੀਦੀ ਹੈ, ਅਜਿਹਾ ਕਹਿਣ ਵਾਲੇ ਨੂੰ। ਕਾਂਗਰਸ ਸਰਕਾਰ ਨੇ 2 ਵਾਰ ਠੇਕੇਦਾਰਾਂ ਤੋਂ ਪੈਸੇ ਲੈ ਲਏ ਹਨ, ਜਿਸ ਦੇ ਬਾਵਜੂਦ ਅੱਜੇ ਤੱਕ ਰੇਤੇ ਦੀਆਂ ਬੋਲੀਆਂ ਨਹੀਂ ਹੋਈਆਂ। ਕਾਂਗਰਸ ਸਰਕਾਰ ਆਪਣੇ 2 ਸਾਲਾ 'ਚ ਸਾਨੂੰ ਦੱਸ ਦੇਵੇ ਕਿ ਰੇਤੇ ਦੇ ਕਾਰੋਬਾਰ ਦੇ ਕਿਨ੍ਹੇ ਕੁ ਪੈਸੇ ਇਨ੍ਹਾਂ ਦੇ ਖਜ਼ਾਨੇ 'ਚ ਆਏ ਹਨ। 


rajwinder kaur

Content Editor

Related News