ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ''ਤੇ ਹਮਲਾ

Tuesday, Oct 24, 2017 - 11:32 AM (IST)

ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ''ਤੇ ਹਮਲਾ

ਸ੍ਰੀ ਮੁਕਤਸਰ ਸਾਹਿਬ (ਦਰਦੀ) - ਮੁਕਤਸਰ ਅਨਾਜ ਮੰਡੀ ਤੋਂ ਆਪਣੀ ਫਸਲ ਵੇਚਣ ਆਏ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰੱਤੇਵਾਲਾ ਨੂੰ ਫੈਕਟਰੀ ਰੋਡ 'ਤੇ ਕੁਝ ਵਿਅਕਤੀਆਂ ਨੇ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਆਸ-ਪਾਸ ਦੇ ਲੋਕਾਂ ਦਾ ਇਕੱਠ ਹੋ ਜਾਣ ਕਾਰਨ ਵਿਅਕਤੀ ਭੱਜਣ ਵਿਚ ਸਫਲ ਹੋ ਗਏ। 
ਪਹਿਲਾਂ ਉਨ੍ਹਾਂ ਇਸ ਕਿਸਾਨ ਦੀ ਜੀਪ ਤੋੜ ਦਿੱਤੀ, ਸਮਝਿਆ ਜਾਂਦਾ ਹੈ ਕਿ ਇਹ ਵਿਅਕਤੀ ਲੁੱਟ-ਖੋਹ ਦੀ ਨੀਅਤ ਨਾਲ ਆਏ ਸਨ। ਜ਼ਖਮੀ ਹਾਲਤ ਵਿਚ ਗੁਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਇਸ ਸਬੰਧੀ ਸੂਚਨਾ ਸਿਟੀ ਪੁਲਸ ਨੂੰ ਦੇ ਦਿੱਤੀ ਗਈ ਹੈ।


Related News