ਧਰਮ ਦੇ ਨਾਂ ''ਤੇ ਪਖੰਡ ਰਚਣ ਵਾਲੇ ਅਖੌਤੀ ਬਾਬੇ ਦਾ ਪਰਦਾਫਾਸ਼, ਇੰਝ ਖੁੱਲ੍ਹਿਆ ਭੇਤ

Tuesday, Jul 28, 2020 - 05:54 PM (IST)

ਧਰਮ ਦੇ ਨਾਂ ''ਤੇ ਪਖੰਡ ਰਚਣ ਵਾਲੇ ਅਖੌਤੀ ਬਾਬੇ ਦਾ ਪਰਦਾਫਾਸ਼, ਇੰਝ ਖੁੱਲ੍ਹਿਆ ਭੇਤ

ਹੁਸ਼ਿਆਰਪੁਰ (ਅਮਰੀਕ ਕੁਮਾਰ) : ਹੁਸ਼ਿਆਰਪੁਰ ਦੇ ਪਿੰਡ ਮੁਗੋਵਾਲ ਇਕ ਬਜ਼ੁਰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਓਂਕਾਰ ਸਿੰਘ ਨਾਂ ਦਾ ਬਾਬਾ ਪਿਛਲੇ 40-45 ਸਾਲਾਂ ਤੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਨਾਂ 'ਤੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਧਾਗੇ-ਤਵੀਤਾਂ ਦਾ ਧੰਦਾ ਚਲਾ ਰਿਹਾ ਸੀ। ਇਸ ਗੋਰਖ ਧੰਦੇ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਇਕ ਪਤੀ-ਪਤਨੀ ਅਖੌਤੀ ਬਾਬੇ ਕੋਲ ਆਪਣੀ ਸਮੱਸਿਆ ਲੈ ਕੇ ਪਹੁੰਚੇ। ਬਾਬੇ ਨੇ ਉਨ੍ਹਾਂ ਦੇ ਘਰ 'ਚ ਕੋਈ ਓਪਰੀ ਸ਼ੈਅ ਹੋਣ ਦਾ ਡਰ ਪਾ ਕੇ ਸਹਿਜ ਪਾਠ ਕਰਵਾਉਣ ਲਈ ਕਿਹਾ, ਜਿਸਦੇ ਬਦਲੇ ਉਨ੍ਹਾਂ ਤੋਂ 15 ਹਜ਼ਾਰ ਰੁਪਏ ਭੇਟਾ ਮੰਗੀ ਗਈ। ਜੋੜੇ ਵਲੋਂ ਇਸਦੀ ਸ਼ਿਕਾਇਤ ਕਰਨ 'ਤੇ ਸਤਿਕਾਰ ਕਮੇਟੀ ਦੀ ਟੀਮ ਪੁਲਸ ਨੂੰ ਨਾਲ ਲਾ ਕੇ ਮੌਕੇ 'ਤੇ ਪਹੁੰਚੀ ਤਾਂ ਵੇਖ ਕੇ ਹੋਸ਼ ਉਡ ਗਏ। 

ਇਹ ਵੀ ਪੜ੍ਹੋਂ : ਆਖਿਰ ਕਿਉਂ ਸਿੱਖ ਧਰਮ ਛੱਡਣ ਦੀ ਚਿਤਾਵਨੀ ਦੇ ਰਿਹੈ ਇਹ ਵਿਅਕਤੀ, ਜਾਣੋ ਵਜ੍ਹਾ (ਵੀਡੀਓ)
PunjabKesariਗੁਰਮਰਿਆਦਾ ਨੂੰ ਛਿੱਕੇ ਟੰਗ ਕੇ ਇਕ ਨਿੱਕੇ ਜਿਹੇ ਕਮਰੇ 'ਚ ਗੁਰੂ ਗ੍ਰੰਥ ਸਾਹਿਬ ਦੇ 2 ਪ੍ਰਕਾਸ਼ ਹੋਏ ਸਨ। ਪੋਥੀਆਂ ਤੇ ਗੁਰੂ ਮਹਾਰਾਜ ਦੇ ਸਰੂਪਾਂ 'ਚ ਦਰਜਨਾਂ ਲੋਕਾਂ ਦੀਆਂ ਫੋਟੋਆਂ ਸਨ ਜਦਕਿ ਪਾਵਨ ਸਰੂਪ 'ਤੇ ਵੀ ਅਖ਼ਬਾਰਾਂ ਦੀਆਂ ਕਟਿੰਗਾਂ ਲਗਾਈਆਂ ਹੋਈਆਂ ਸਨ। ਧਰਮ ਦੇ ਨਾਂ 'ਤੇ ਪਖੰਡ ਰਚਨ ਵਾਲੇ ਓਂਕਾਰ ਸਿੰਘ ਵਲੋਂ ਆਪਣੀ ਮਨਮੱਤ ਲਈ ਸੰਗਤ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਗਈ, ਜਿਸਤੋਂ ਬਾਅਦ ਸਤਿਕਾਰ ਕਮੇਟੀ ਵਲੋਂ ਆਦਰ ਤੇ ਪੂਰਨ ਮਰਿਆਦਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਥੋਂ ਗੁਰਦੁਆਰਾ ਸਾਹਿਬ ਪਹੁੰਚਾ ਦਿੱਤੇ ਗਏ। 

ਇਹ ਵੀ ਪੜ੍ਹੋਂ : ਲਾਹੌਰ 'ਚ ਗੁਰਦੁਆਰਾ ਸਾਹਿਬ ਨੂੰ ਮਸੀਤ 'ਚ ਤਬਦੀਲ ਕਰਨ ਦੀ ਕੋਸ਼ਿਸ਼, ਕੈਪਟਨ ਦੀ ਵਿਦੇਸ਼ ਮੰਤਰੀ ਨੂੰ ਖ਼ਾਸ ਅਪੀਲ


author

Baljeet Kaur

Content Editor

Related News