ਕੌਮੀ ਸ਼ਾਹ ਮਾਰਗ ’ਤੇ ਸਥਾਪਿਤ ਕੀਤਾ 21 ਫੁੱਟ ਉੱਚਾ ਪਾਵਨ ਖੰਡਾ ਸਾਹਿਬ

Sunday, Dec 15, 2019 - 12:04 PM (IST)

ਕੌਮੀ ਸ਼ਾਹ ਮਾਰਗ ’ਤੇ ਸਥਾਪਿਤ ਕੀਤਾ 21 ਫੁੱਟ ਉੱਚਾ ਪਾਵਨ ਖੰਡਾ ਸਾਹਿਬ

ਮੁੱਦਕੀ (ਰੰਮੀ ਗਿੱਲ)– ਇਥੋਂ ਲਾਗਲੇ ਪਿੰਡ ਕੋਟ ਕਰੋੜ ਕਲਾਂ ਵਿਖੇ ਸਥਿਤ ਗੁਰਦੁਆਰਾ ਸਾਹਿਬ ਸੰਤ ਆਸ਼ਰਮ ਸੰਤ ਬਾਬਾ ਜੰਗੀਰ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮੀ ਸ਼ਾਹ ਮਾਰਗ ਨੰਬਰ 54 ’ਤੇ 21 ਫੁੱਟ ਉੱਚਾ ਪਾਵਨ ਖੰਡਾ ਸਾਹਿਬ ਸਥਾਪਤ ਕੀਤਾ ਗਿਆ। ਇਸ ਪਾਵਨ ਖੰਡਾ ਸਾਹਿਬ ਤੋਂ ਪਰਦਾ ਹਟਾਉਣ ਉਪਰੰਤ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਸਿੱਖ ਪੰਥ ਦੇ ਇਸ ਪਾਵਨ ਧਾਰਮਕ ਚਿੰਨ੍ਹ ਨੂੰ ਪ੍ਰਦਰਸ਼ਿਤ ਕਰਨ ਲਈ ਉਨ੍ਹਾਂ ਨੇ ਕੌਮੀ ਸ਼ਾਹ ਮਾਰਗ ਅਥਾਰਟੀ ਤੋਂ ਮਨਜ਼ੂਰੀ ਲਈ।

PunjabKesari

ਇਸ ਮਨਜ਼ੂਰੀ ਤੋਂ ਬਾਅਦ ਗੁਰਦੁਆਰਾ ਸਾਹਿਬ ਸੰਤ ਆਸ਼ਰਮ ਕੋਟ ਕਰੋੜ ਕਲਾਂ ਦੇ ਪਹੁੰਚ ਸਥਾਨ ਦੇ ਸਾਹਮਣੇ ਕੌਮੀ ਸ਼ਾਹ ਮਾਰਗ ’ਤੇ ਸਤੰਭ ਉਸਾਰਨ ਤੋਂ ਬਾਅਦ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਭਾਈ ਸਤਨਾਮ ਸਿੰਘ ਖਾਲਸਾ, ਬਲਵਿੰਦਰ ਸਿੰਘ ਕੋਟ ਕਰੋਡ਼, ਰੇਸ਼ਮ ਸਿੰਘ ਰੰਧਾਵਾ, ਹੈੱਡ ਗ੍ਰੰਥੀ ਪਰਗਟ ਸਿੰਘ, ਵੈਦ ਸੁਖਦੇਵ ਸਿੰਘ ਖੋਸਾ ਕੋਟ ਕਰੋੜ, ਕੁਲਵਿੰਦਰ ਸਿੰਘ ਕੋਟ ਕਰੋੜ ਆਦਿ ਸੇਵਾਦਾਰ ਅਤੇ ਪਤਵੰਤੇ ਹਾਜ਼ਰ ਸਨ।


author

rajwinder kaur

Content Editor

Related News