MSP ਨੂੰ ਲੈ ਕੇ ਨਵਜੋਤ ਸਿੱਧੂ ਨੇ ਕੀਤੇ ਟਵੀਟ, ਮੋਦੀ ਸਰਕਾਰ ਨੂੰ ਕੀਤੀ ਇਹ ਅਪੀਲ
Saturday, Apr 09, 2022 - 04:55 PM (IST)
ਅੰਮ੍ਰਿਤਸਰ (ਬਿਊਰੋ) : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਐੱਮ.ਐੱਸ.ਪੀ ਨੂੰ ਲੈ ਕੇ ਅੱਜ ਫਿਰ 3 ਟਵੀਟ ਕੀਤੇ ਹਨ। ਟਵੀਟ ਕਰਦੇ ਹੋਏ ਨਵਜੋਤ ਸਿੱਧੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਣਕ ਦਾ ਐੱਮ.ਐੱਸ.ਪੀ. ਮੁਲ ਵਧਾਇਆ ਜਾਵੇ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦਾ ਢੁਕਵਾਂ ਮੁੱਲ ਮਿਲ ਸਕੇ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਗਰਭਵਤੀ ਦੇ ਢਿੱਡ ’ਚ ਨੌਜਵਾਨਾਂ ਨੇ ਮਾਰੀਆਂ ਲੱਤਾਂ, 20 ਘੰਟੇ ਸਿਵਲ ਹਸਪਤਾਲ ’ਚ ਤੜਫਦੀ ਰਹੀ
ਟਵੀਟ ਕਰਦੇ ਹੋਏ ਨਵਜੋਤ ਸਿੱਧੂ ਨੇ ਲਿਖਿਆ ਕਿ ‘‘ਹਰ ਸੰਕਟ ਵਿੱਚ ਕੋਈ ਨਾ ਕੋਈ ਮਹਾਨ ਮੌਕਾ ਮੌਜੂਦ ਹੁੰਦਾ ਹੈ...ਯੁਕ੍ਰੇਨ-ਰੂਸ ਜੰਗ ਕਰਕੇ ਕਣਕ ਦੀ ਅੰਤਰਰਾਸ਼ਟਰੀ ਮੰਡੀ ਅੰਦਰ ਬਹੁਤ ਵੱਡਾ ਖਲਾਅ ਪੈਦਾ ਹੋਇਆ ਹੈ, ਕਿਉਂਕਿ ਇਹ ਦੇਸ਼ ਵਿਸ਼ਵ ਦੀ 25% ਕਣਕ ਨਿਰਯਾਤ ਕਰਦੇ ਹਨ, ਜਦਕਿ ਭਾਰਤ, ਜੋ ਕਣਕ ਪੈਦਾ ਕਰਨ ਵਿੱਚ ਵਿਸ਼ਵ ਪੱਧਰ ਉੱਪਰ ਦੂਜੇ ਨੰਬਰ ਉੱਪਰ ਹੈ (ਉਤਪਾਦਨ ਵਿੱਚ 15% ਹਿੱਸਾ) ਦਾ ਵਿਸ਼ਵ ਮੰਡੀ ਵਿੱਚ ਕਣਕ ਦੇ ਨਿਰਯਾਤ ਵਿੱਚ ਸਿਰਫ਼ 1% ਹਿੱਸਾ ਹੈ।’’
ਪੜ੍ਹੋ ਇਹ ਵੀ ਖ਼ਬਰ - ਭਿੱਖੀਵਿੰਡ ’ਚ ਵੱਡੀ ਵਾਰਦਾਤ: 50 ਰੁਪਏ ਦੀ ਖ਼ਾਤਰ ਇੱਟਾਂ ਮਾਰ-ਮਾਰ ਕੀਤਾ ਨੌਜਵਾਨ ਦਾ ਕਤਲ
ਇਸ ਦੇ ਨਾਲ ਹੀ ਸਿੱਧੂ ਨੇ ਲਿਖਿਆ ਕਿ ‘‘ਵਿਸ਼ਵ ਵਿੱਚ ਕਣਕ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ। ਇਸਦੀ ਮੌਜੂਦਾ ਕੀਮਤ 3500 ₹ ਪ੍ਰਤੀ ਕੁਇੰਟਲ ਹੈ, ਜੋ ਕਿ ਐੱਮ.ਐੱਸ.ਪੀ. ਦੀ ਕੀਮਤ 2015 ₹ ਤੋਂ ਕਿਤੇ ਜ਼ਿਆਦਾ ਹੈ।’’ ਨਵਜੋਤ ਸਿੱਧੂ ਨੇ ਕਿਹਾ ਕਿ ‘‘ਮੇਰੀ ਭਾਰਤ ਸਰਕਾਰ ਨੂੰ ਗੁਜ਼ਾਰਿਸ ਹੈ ਕਿ ਕਣਕ ਉੱਪਰ ਐੱਮ.ਐੱਸ.ਪੀ. ਵਧਾਈ ਜਾਵੇ। ਹਾਲਾਤ ਇਹ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਕਣਕ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਤੇਜ਼ੀ ਨਾਲ ਕਦਮ ਚੁੱਕੇ, ਜਦਕਿ ਮੁੱਖ ਮੰਤਰੀ ਜੀ ਤਸਵੀਰਾਂ ਖਿਚਵਾਉਣ ਅਤੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ।’’
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, 16 ਲੋਕ ਹਥਿਆਰਾਂ ਸਣੇ ਗ੍ਰਿਫ਼ਤਾਰ, ਕਈ ਗੈਂਗਸਟਰ ਵੀ ਸ਼ਾਮਲ
ਇਸ ਤੋਂ ਨਵਜੋਤ ਸਿੱਧੂ ਨੇ ਕਿਹਾ ਕਿ ‘‘ਭਾਰਤ ਵਿੱਚ ਕਣਕ ਗੁਦਾਮਾਂ ਅਤੇ ਖੁੱਲ੍ਹੇਆਮ ਪਈ ਸੜ ਰਹੀ ਹੈ, ਇਸਨੂੰ ਚੂਹੇ ਖਾ ਰਹੇ ਨੇ, ਇਹ ਖਾਣਯੋਗ ਵੀ ਨਹੀਂ ਹੈ। ਕਣਕ ਲਗਾਤਾਰ ਬਰਬਾਦ ਹੋ ਰਹੀ ਹੈ, ਕਿਉਂਕਿ ਇਸਨੂੰ ਸਾਂਭਣ ਲਈ ਥਾਂ ਨਹੀਂ ਹੈ। ਨਿਰਯਾਤ ਦੇ ਹਰ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ... ਵਿਸ਼ਵ ਪੱਧਰੀ ਨਵੀਆਂ ਭੰਡਾਰਨ ਸਹੂਲਤਾਂ ਬਣਾਉਣੀਆਂ ਚਾਹੀਦੀਆਂ ਹਨ।’’
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਰਮਾਤਮਾ ਨੇ ਬਖ਼ਸ਼ੀ ਧੀ ਪਰ ਪੁੱਤਰ ਦੀ ਚਾਹਤ ਰੱਖਣ ਵਾਲੇ ਪਿਓ ਨੇ ਮਾਂ-ਧੀ ਨੂੰ ਜ਼ਿੰਦਾ ਦਫ਼ਨਾਇਆ