ਅੰਮ੍ਰਿਤਸਰ ਤੋਂ ਰਾਜਸਥਾਨ ਤੱਕ ਬਣਨ ਵਾਲਾ ਪੁੱਲ ਬਣਿਆ ਲੋਕਾਂ ਲਈ ਮੁਸੀਬਤ

Monday, Dec 17, 2018 - 05:18 PM (IST)

ਅੰਮ੍ਰਿਤਸਰ ਤੋਂ ਰਾਜਸਥਾਨ ਤੱਕ ਬਣਨ ਵਾਲਾ ਪੁੱਲ ਬਣਿਆ ਲੋਕਾਂ ਲਈ ਮੁਸੀਬਤ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) - ਅੰਮ੍ਰਿਤਸਰ ਤੋਂ ਰਾਜਸਥਾਨ ਲਈ ਬਣਨ ਵਾਲਾ ਪੁੱਲ ਹੁਣ ਲੋਕਾਂ ਲਈ ਖੱਜਲ-ਖੁਆਰੀ ਦਾ ਕਾਰਨ ਬਣ ਗਿਆ ਹੈ। ਅੰਮ੍ਰਿਤਸਰ ਦੇ ਚਾਟੀਵਿੰਡ ਨਹਿਰ ਰੋਡ 'ਤੇ ਪੁੱਲ ਦੇ ਨਿਰਮਾਣ ਲਈ ਕੰਪਨੀ ਨੇ ਇਸ ਰਸਤੇ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਰਾਹਗੀਰ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਨਹਿਰ 'ਤੇ ਬਣੇ ਪੁੱਲ ਤੇ ਰੇਲ ਪੱਟੜੀ ਤੋਂ ਲੰਘ ਰਹੇ ਹਨ ਪਰ ਪ੍ਰਸ਼ਾਸਨ ਦਾ ਰਾਹਗੀਰਾਂ ਦੀਆਂ ਮੁਸ਼ਕਲਾਂ ਵੱਲ ਕੋਈ ਧਿਆਨ ਨਹੀਂ ਹੈ। ਪੁੱਲ ਦੇ ਨਿਰਮਾਣ ਕਾਰਨ ਸੜਕ ਪੂਰੀ ਤਰ੍ਹਾਂ ਟੁੱਟੀ ਪਈ ਹੈ ਹਰ ਪਾਸੇ ਮਿੱਟੀ ਹੀ ਮਿੱਟੀ ਹੈ, ਜਿਸ ਕਾਰਨ ਵਾਹਨਾਂ ਨੂੰ ਲੰਘਾਉਣ 'ਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਇੱਥੇ ਹਰ ਸਮੇਂ ਕਿਸੇ ਨਾ ਕਿਸੇ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਦੁਖੀ ਦੁਕਾਨਦਾਰਾਂ ਨੇ ਤਰਨਤਾਰਨ ਰੋਡ 'ਤੇ ਧਰਨਾ ਦੇ ਦਿੱਤਾ।  

PunjabKesari

ਇੱਥੇ ਦੱਸ ਦੇਈਏ ਕਿ 2016 ਤੋਂ ਬਣ ਰਹੇ ਇਸ ਪੁੱਲ ਦਾ ਕੰਮ ਪੂਰਾ ਹੋਣ 'ਚ 3 ਸਾਲ ਹੋਰ ਲੱਗਣਗੇ ਉੱਧਰ ਪੁੱਲ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀਆਂ ਨੇ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ ਤੇ ਕਿਹਾ ਹੈ ਕਿ ਇੱਥੇ ਕੁਝ ਵੀ ਹੁੰਦਾ ਹੈ ਤਾਂ ਜ਼ਿੰਮੇਵਾਰੀ ਲੋਕਾਂ ਦੀ ਹੋਵੇਗੀ।


author

Baljeet Kaur

Content Editor

Related News