MP ਸੁਖਜਿੰਦਰ ਸਿੰਘ ਰੰਧਾਵਾ ਨੂੰ ਸਦਮਾ, ਭਰਜਾਈ ਪਰਮਿੰਦਰ ਕੌਰ ਰੰਧਾਵਾ ਦਾ ਦਿਹਾਂਤ

Monday, Aug 12, 2024 - 10:27 AM (IST)

MP ਸੁਖਜਿੰਦਰ ਸਿੰਘ ਰੰਧਾਵਾ ਨੂੰ ਸਦਮਾ, ਭਰਜਾਈ ਪਰਮਿੰਦਰ ਕੌਰ ਰੰਧਾਵਾ ਦਾ ਦਿਹਾਂਤ

ਚੰਡੀਗੜ੍ਹ/ਪਠਾਨਕੋਟ (ਰਮਨਜੀਤ, ਆਦਿੱਤਿਆ) : ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਭਰਜਾਈ ਅਤੇ ਇੰਦਰਜੀਤ ਸਿੰਘ ਰੰਧਾਵਾ ਦੀ ਧਰਮ ਪਤਨੀ ਪਰਮਿੰਦਰ ਕੌਰ ਰੰਧਾਵਾ ਦਾ ਦਿਹਾਂਤ ਹੋ ਗਿਆ। ਪਰਮਿੰਦਰ ਕੌਰ ਰੰਧਾਵਾ ਬੀਤੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਅੱਜ ਉਹ ਪੀ. ਜੀ. ਆਈ. ਚੰਡੀਗੜ੍ਹ 'ਚ ਸਦੀਵੀਂ ਵਿਛੋੜਾ ਦੇ ਗ‌ਏ।

ਪਰਮਿੰਦਰ ਕੌਰ ਰੰਧਾਵਾ ਦਾ ਅੰਤਿਮ ਸੰਸਕਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਜੱਦੀ ਪਿੰਡ ਧਾਰੋਵਾਲੀ ਜ਼ਿਲ੍ਹਾ, ਗੁਰਦਾਸਪੁਰ ਵਿਖੇ ਅੱਜ ਬਾਅਦ ਦੁਪਹਿਰ 12 ਅਗਸਤ ਨੂੰ 3 ਵਜੇ ਕੀਤਾ ਜਾਵੇਗਾ। ਪਰਮਿੰਦਰ ਕੌਰ ਰੰਧਾਵਾ ਦੇ ਦਿਹਾਂਤ ਦੀ ਖ਼ਬਰ ਸੁਣਦੇ ਹੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ 'ਚ ਸੋਗ ਦੀ ਲਹਿਰ ਦੌੜ ਗਈ। ਪਰਮਿੰਦਰ ਕੌਰ ਰੰਧਾਵਾ ਦੇ ਦਿਹਾਂਤ 'ਤੇ ਆਪਣੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਰੰਧਾਵਾ ਪਰਿਵਾਰ ਨਾਲ ਲੰਬੇ ਸਮੇਂ ਤੋਂ ਵਿੱਚਰ ਰਹੇ ਕਿਸ਼ਨ ਚੰਦਰ ਮਹਾਜਨ ਅਤੇ ਸਮੂਹ ਮਹਾਜਨ ਪਰਿਵਾਰ ਨੇ ਇਸ ਅਕਿਹ ਅਤੇ ਅਸਿਹ ਭਾਣੇ ਲ‌ਈ ਸੁਖਜਿੰਦਰ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਰੰਧਾਵਾ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ।


author

Babita

Content Editor

Related News