MP ਸਾਹਨੀ ਨੇ ਪੰਜਾਬ ਬਜਟ ''ਤੇ ਦਿੱਤੀ ਪ੍ਰਤੀਕਿਰਿਆ, ਕਿਹਾ- ਮਨੁੱਖੀ ਵਿਕਾਸ ਨੂੰ ਉਤਸ਼ਾਹਿਤ ਕਰਦੈ ਬਜਟ

Friday, Mar 10, 2023 - 07:20 PM (IST)

MP ਸਾਹਨੀ ਨੇ ਪੰਜਾਬ ਬਜਟ ''ਤੇ ਦਿੱਤੀ ਪ੍ਰਤੀਕਿਰਿਆ, ਕਿਹਾ- ਮਨੁੱਖੀ ਵਿਕਾਸ ਨੂੰ ਉਤਸ਼ਾਹਿਤ ਕਰਦੈ ਬਜਟ

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਦੇ ਬਜਟ 'ਤੇ ਪ੍ਰਤੀਕਿਰਿਆ ਦਿੰਦਿਆਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਹੈ ਕਿ ਇਹ ਇਕ ਅਗਾਂਹਵਧੂ ਬਜਟ ਹੈ, ਜਿਸ ਵਿੱਚ ਸਿੱਖਿਆ, ਹੁਨਰ ਵਿਕਾਸ, ਸਿਹਤ ਅਤੇ ਖੇਤੀਬਾੜੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦਾ ਇਹ ਬਜਟ ਮਨੁੱਖੀ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤਹਿਤ ਸਿੱਖਿਆ ਖੇਤਰ ਨੂੰ 17072 ਕਰੋੜ ਰੁਪਏ ਦੀ ਅਲਾਟਮੈਂਟ ਮਿਲੀ, ਜੋ ਪਿਛਲੇ ਸਾਲ ਨਾਲੋਂ 12 ਫ਼ੀਸਦੀ ਵੱਧ ਹੈ। ਵਿੱਤ ਮੰਤਰੀ ਵੱਲੋਂ ਨਵੀਂ ਖੇਡ ਨੀਤੀ ਦਾ ਐਲਾਨ ਵੀ ਸ਼ਲਾਘਾਯੋਗ ਕਦਮ ਹੈ।

ਇਹ ਵੀ ਪੜ੍ਹੋ : ਟਿਊਨੀਸ਼ੀਆ ’ਚ ਕਿਸ਼ਤੀ ਡੁੱਬਣ ਨਾਲ 14 ਪ੍ਰਵਾਸੀਆਂ ਦੀ ਮੌਤ, 54 ਨੂੰ ਬਚਾਇਆ ਗਿਆ

ਸਾਹਨੀ ਨੇ ਵੱਖ-ਵੱਖ ਖੇਤਰਾਂ ਵਿੱਚ ਵਧੇ ਹੋਏ ਬਜਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਲਈ ਰੁਜ਼ਗਾਰ ਸਿਰਜਣਾ ਅਤੇ ਹੁਨਰ ਵਿਕਾਸ ਸਮੇਂ ਦੀ ਸਭ ਤੋਂ ਅਹਿਮ ਲੋੜ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਸਰਕਾਰ ਨੇ ਇਸ ਲਈ 231 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜੋ ਪਿਛਲੇ ਸਾਲ ਨਾਲੋਂ 36 ਫ਼ੀਸਦੀ ਵੱਧ ਹੈ। ਉਹ ਨਿੱਜੀ ਤੌਰ 'ਤੇ ਸਰਕਾਰ ਨਾਲ ਇਸ 'ਤੇ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਾਲ 'ਚ 20 ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕਰਨਗੇ, ਜੋ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਹੁਨਰ ਵਿਕਾਸ ਪ੍ਰੋਗਰਾਮ ਮੁਹੱਈਆ ਕਰਵਾਉਣਗੇ।

ਇਹ ਵੀ ਪੜ੍ਹੋ : ਬੰਗਲਾਦੇਸ਼ ’ਚ ਅਹਿਮਦੀਆ ਮੁਸਲਮਾਨਾਂ ’ਤੇ ਹਮਲਾ; 189 ਘਰਾਂ ਤੇ 50 ਦੁਕਾਨਾਂ ਨੂੰ ਲੁੱਟਿਆ, ਲਾਈ ਅੱਗ

ਸਾਹਨੀ ਨੇ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਸੂਬਾ ਪੂਰੇ ਦੇਸ਼ ਲਈ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਅਤੇ ਇਸ ਲਈ 20% ਦੇ ਸਾਲਾਨਾ ਵਾਧੇ ਨਾਲ 13,888 ਕਰੋੜ ਰੁਪਏ ਦੀ ਵੰਡ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਵਿੱਚ ਫਸਲੀ ਵਿਭਿੰਨਤਾ ਲਈ ਪ੍ਰੋਗਰਾਮ ਅਤੇ ਪ੍ਰੋਤਸਾਹਨ, ਕਿਸਾਨਾਂ ਨੂੰ ਮੁਫ਼ਤ ਬਿਜਲੀ, ਫਸਲ ਬੀਮਾ, ਬਾਗਬਾਨੀ ਆਦਿ ਸ਼ਾਮਲ ਹਨ। ਪਰਾਲੀ ਸਾੜਨ ਨੂੰ ਰੋਕਣ ਲਈ 350 ਕਰੋੜ ਰੁਪਏ ਦੀ ਵਿਸ਼ੇਸ਼ ਵੰਡ ਇਕ ਉਸਾਰੂ ਕਦਮ ਹੈ।

ਇਹ ਵੀ ਪੜ੍ਹੋ : ਰੂਸ ਤੇ ਅਫਗਾਨਿਸਤਾਨ ’ਚ ਭੂਚਾਲ ਦੇ ਝਟਕੇ, ਤੁਰਕੀ 'ਚ ਲਾਸ਼ਾਂ ਲੱਭਣ ਦਾ ਕੰਮ ਅਜੇ ਵੀ ਜਾਰੀ

ਸਰਕਾਰ ਨੇ ਸਿਹਤ ਅਤੇ ਪਰਿਵਾਰ ਭਲਾਈ ਲਈ 4781 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਪਿਛਲੇ ਸਾਲ ਨਾਲੋਂ 11% ਵੱਧ ਹਨ। ਆਮ ਆਦਮੀ ਕਲੀਨਿਕ ਸਰਕਾਰ ਦਾ ਇਕ ਕ੍ਰਾਂਤੀਕਾਰੀ ਕਦਮ ਹੈ। ਇਸ ਦਿਸ਼ਾ ਵਿੱਚ ਸੂਬੇ 'ਚ ਪਹਿਲਾਂ ਹੀ 504 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ ਅਤੇ ਹੁਣ ਤੱਕ 10.50 ਲੱਖ ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕਰ ਚੁੱਕੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News