CM ਭਗਵੰਤ ਮਾਨ ਦੇ ਦੌਰੇ ਤੋਂ ਬਾਅਦ ਰਵਨੀਤ ਬਿੱਟੂ ਨੇ ਲੁਧਿਆਣਾ ਵਾਸੀਆਂ ਲਈ ਕੀਤੀ ਖ਼ਾਸ ਮੰਗ
Tuesday, Oct 25, 2022 - 06:20 PM (IST)
ਲੁਧਿਆਣਾ : ਅੱਜ ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਸਮਾਗਮ ਤੋਂ ਬਾਅਦ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਟਵੀਟ ਕਰ ਕੇ ਮੁੱਖ ਮੰਤਰੀ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਹੈ ਕਿ ਉਹ ਲੁਧਿਆਣਾ 'ਚ ਸਿਰਫ਼ ਫੋਟੋਆਂ ਖਿਚਵਾਉਣ ਦੀ ਬਜਾਏ ਇਲਾਕੇ ਲਈ ਕਿਸੇ ਪ੍ਰਾਜੈਕਟ ਦੇ ਐਲਾਨ ਕਰ ਕੇ ਜਾਣ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਪੁੱਜੇ ਮੁੱਖ ਮੰਤਰੀ ਮਾਨ, ਕਿਹਾ-ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੇ ਬਣਾਵਾਂਗੇ
ਲੁਧਿਆਣਾ ਨੂੰ ਪੰਜਾਬ ਦਾ ਦਿਲ ਦਸਦਿਆਂ ਬਿੱਟੂ ਨੇ ਕਿਹਾ ਕਿ ਭਗਵੰਤ ਮਾਨ ਹਰ ਤੀਜੇ ਦਿਨ ਇੱਥੇ ਆ ਜਾਂਦੇ ਹਨ ਤੇ ਸਿਰਫ਼ ਫੋਟੋਆਂ ਖਿਚਵਾ ਕੇ ਆਪਣੇ ਲੱਖਾਂ ਰੁਪਏ ਦੇ ਝੂਠੇ ਇਸ਼ਤਿਹਾਰ ਵੇਖ ਕੇ ਮੁੜ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਲੁਧਿਆਣਾ ਲਈ ਕਿਸੇ ਪ੍ਰਾਜੈਕਟ ਦਾ ਐਲਾਨ ਕਰਨ ਤਾਂ ਜੋ ਤਰੱਕੀ ਤੇ ਵਿਕਾਸ ਹੋਵੇ ਅਤੇ ਲੋਕ ਵੀ ਖੁਸ਼ਹਾਲ ਹੋਣ।