ਜਲੰਧਰ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਵੇਖਦਿਆਂ ਹੀ ਵੇਖਦਿਆਂ ਮੱਚ ਗਏ ਭਾਂਬੜ

Thursday, Aug 17, 2023 - 11:05 PM (IST)

ਜਲੰਧਰ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਵੇਖਦਿਆਂ ਹੀ ਵੇਖਦਿਆਂ ਮੱਚ ਗਏ ਭਾਂਬੜ

ਜਲੰਧਰ (ਮਹੇਸ਼): ਵੀਰਵਾਰ ਰਾਤ 8 ਵਜੇ ਨੈਸ਼ਨਲ ਹਾਈਵੇ 'ਤੇ ਪਰਾਗਪੁਰ ਪੁਲਸ ਚੌਕੀ ਦੇ ਬਾਹਰ ਚੱਲਦੀ ਕਾਰ 'ਚ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪਰਾਗਪੁਰ ਚੌਕੀ ਦੇ ਏ.ਐੱਸ.ਆਈ. ਗੁਰਦਿਆਲ ਹੀਰਾ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕਾਰ ਵਿਚ ਸੁਰੇਸ਼ ਅਰੋੜਾ ਪੁੱਤਰ ਰਾਕੇਸ਼ ਕੁਮਾਰ ਅਰੋੜਾ (21) ਅਤੇ ਉਸ ਦੀ ਨਾਨੀ ਪ੍ਰੇਮ ਰਾਣੀ (70) ਵਾਸੀ ਨਿਊ ਮਾਡਲ ਹਾਊਸ ਸਵਾਰ ਸਨ। 

PunjabKesari

ਇਹ ਖ਼ਬਰ ਵੀ ਪੜ੍ਹੋ - ਹੈਰੋਇਨ ਦੀ ਡਿਲਿਵਰੀ ਲੈਣ ਲਈ ਦਰਿਆ ਤੈਰ ਕੇ ਪਾਕਿਸਤਾਨ ਜਾ ਪੁੱਜਾ ਤਸਕਰ, ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ

ਸੁਰੇਸ਼ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੀ Sunny ਕਾਰ ਵਿਚ ਨਾਨੀ ਨਾਲ ਆਪਣੇ ਘਰ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ। ਪਰਾਗਪੁਰ ਚੌਂਕੀ ਨੇੜੇ ਪਹੁੰਚ ਕੇ ਜਿਵੇਂ ਹੀ ਉਸ ਨੇ ਇੰਜਣ 'ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਉਹ ਤੁਰੰਤ ਆਪਣੀ ਨਾਨੀ ਪ੍ਰੇਮ ਰਾਣੀ ਨਾਲ ਕਾਰ ਵਿਚੋਂ ਬਾਹਰ ਆ ਗਿਆ। 2-3 ਮਿੰਟ ਬਾਅਦ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਅਚਾਨਕ ਖਰਾਬੀ ਦੱਸਿਆ ਜਾ ਰਿਹਾ ਹੈ। ਏ.ਐੱਸ.ਆਈ. ਹੀਰਾ ਨੇ ਦੱਸਿਆ ਕਿ ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਦਾਦੀ ਅਤੇ ਪਤੀ-ਪਤਨੀ ਵਾਲ-ਵਾਲ ਬਚ ਗਏ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਕਾਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News