ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਘਰ ਦਾ ਦਰਵਾਜ਼ਾ ਤੋੜ ਜਨਾਨੀਆਂ ਨੂੰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ

Thursday, May 06, 2021 - 11:23 AM (IST)

ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਘਰ ਦਾ ਦਰਵਾਜ਼ਾ ਤੋੜ ਜਨਾਨੀਆਂ ਨੂੰ ਦਿੱਤੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਵਿਖੇ ਇਕ ਘਰ ’ਚ ਫਿਲਮੀ ਸਟਾਈਲ ’ਚ ਦਾਖਲ ਹੋ ਕੇ ਕੁੱਟਮਾਰ ਅਤੇ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧ ’ਚ ਥਾਣਾ ਡੀ ਡਵੀਜ਼ਨ ਦੀ ਪੁਲਸ ਨੇ ਕਾਲੂ ਮੋਲੇਵਾਲਾ ਦੀ ਅਗਵਾਈ ’ਚ ਆਏ ਅੱਧਾ ਦਰਜਨ ਤੋਂ ਵਧ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ। ਦੂਜੇ ਪਾਸੇ ਗੁੰਡਿਆਂ ਦੇ ਹੌਸਲੇ ਇੰਨੇ ਵਧੇ ਹਨ ਕਿ ਉਨ੍ਹਾਂ ਨੇ ਘਰ ਦੀਆਂ ਜਨਾਨੀਆਂ ਨੂੰ ਵੀ ਸ਼ਰੇਆਮ ਚਪੇੜਾਂ ਮਾਰੀਆਂ, ਜਦੋਂ ਕਿ ਕਿਸੇ ਸਥਾਨਕ ਵਿਅਕਤੀ ਦੀ ਵੀ ਸਾਹਮਣੇ ਆਉਣ ਦੀ ਹਿੰਮਤ ਨਹੀਂ ਹੋਈ। 

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

ਜਾਣਕਾਰੀ ਮੁਤਾਬਕ ਸੋਮਵਾਰ ਦੀ ਰਾਤ 8 : 30 ਵਜੇ ਦੇ ਕਰੀਬ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਸਥਾਨਕ ਵਾਸੀ ਰੋਹਿਤ ਕੁਮਾਰ ਦੇ ਘਰ ’ਚ ਆਏ। ਘਰ ਦੇ ਬਾਹਰ ਆਉਣ ’ਤੇ ਪਰਿਵਾਰ ’ਚ ਬੈਠੀਆਂ ਜਨਾਨੀਆਂ ਨੇ ਦਰਵਾਜ਼ਾ ਤਾਂ ਨਹੀਂ ਖੋਲ੍ਹਿਆ ਪਰ ਗੁੰਡੇ ਬਾਹਰ ਤੋਂ ਹੀ ਲਲਕਾਰਦੇ ਰਹੇ। ਇਸ ’ਚ ਉਨ੍ਹਾਂ ਬਾਹਰ ਦਾ ਮੇਨ ਗੇਟ ਤੋਡ਼ ਦਿੱਤਾ ਅਤੇ ਘਰ ਦੇ ਅੰਦਰ ਆ ਗਏ ਪਰ ਹੇਠਾਂ ਵਾਲੇ ਫਲੋਰ ’ਤੇ ਪਰਿਵਾਰ ਵਿਅਕਤੀ ਨਾ ਹੋਣ ਕਾਰਨ ਇਹ ਲੋਕ ਘਰ ਦੇ ਅੰਦਰ ਚਲੇ ਗਏ। ਉਨ੍ਹਾਂ ਨੇ ਸ਼ਿਕਾਇਤਕਰਤਾ ਰੋਹਿਤ ਕੁਮਾਰ ਦੀ ਪਤਨੀ ਕੀਰਤੀ ਮਾਤਾ ਰੋਮਾ ਰਾਣੀ ਨੂੰ ਚਪੇਡ਼ਾਂ ਮਾਰੀਆਂ ਅਤੇ ਹਥਿਆਰ ਦਿਖਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। 

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਅਜਿਹੀ ਹਰਕਤ ਕਰਨ ਤੋਂ ਬਾਅਦ ਵੀ ਗੁੰਡਿਆਂ ਨੇ ਘਰ ’ਚ ਪਏ ਸਾਮਾਨ ਦੀ ਕਾਫ਼ੀ ਭੰਨਤੋਡ਼ ਕੀਤੀ। ਬਾਥਰੂਮ ਦੇ ਦਰਵਾਜ਼ੇ ਆਦਿ ਤੱਕ ਵੀ ਡੈਮੇਜ ਕਰ ਗਏ। ਉਕਤ ਲੋਕ ਜਾਂਦੇ-ਜਾਂਦੇ ਘਰ ’ਚ ਪਈ ਅਲਮਾਰੀ ਨੂੰ ਖੋਲ੍ਹਕੇ ਉਸ ’ਚ ਪਏ 15000 ਰੁਪਏ ਵੀ ਲੁੱਟ ਕੇ ਲੈ ਗਏ। ਇਸ ਤੋਂ ਬਾਅਦ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪ੍ਰਾਪਤ ਸੂਚਨਾ ਤੱਕ ਗੁੰਡਾਗਰਦੀ ਕਰਨ ਆਏ ਸਾਰੇ ਮੁਲਜ਼ਮ ਅੱਜੇ ਤੱਕ ਫਰਾਰ ਦੱਸੇ ਜਾ ਰਹੇ ਹਨ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਸ ਉਨ੍ਹਾਂ ਲੋਕਾਂ ਨੂੰ ਫਡ਼ਨ ਲਈ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਰੋਹਿਤ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਲੂ ਮਾਲੇਵਾਲਾ, ਕੁਨਾਲ , ਅਕਸ਼ੈ ਕੁਮਾਰ ਪੁੱਤਰ ਲਾਲੀ ਵਿਨੈ ਪੁੱਤਰ ਟਿੱਕਾ ਸਾਰੇ ਵਾਸੀ ਖਾਈ ਮੁਹੱਲਾ ਅਤੇ 3-4 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ


author

rajwinder kaur

Content Editor

Related News