ਵਾਹਨ ਚਾਲਕ ਸਾਵਧਾਨ! ਛੇਤੀ ਕਰ ਲਓ ਇਹ ਕੰਮ ਨਹੀਂ ਤਾਂ...

Tuesday, Jan 14, 2025 - 10:16 AM (IST)

ਵਾਹਨ ਚਾਲਕ ਸਾਵਧਾਨ! ਛੇਤੀ ਕਰ ਲਓ ਇਹ ਕੰਮ ਨਹੀਂ ਤਾਂ...

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ’ਚ ਟ੍ਰੈਫਿਕ ਪੁਲਸ ਨੇ ਪਿਛਲੇ ਸਾਲ 10 ਲੱਖ ਤੋਂ ਵੱਧ ਚਲਾਨ ਕੀਤੇ ਹਨ। ਪੁਲਸ ਵੱਲੋਂ ਕੱਟੇ ਗਏ ਇਨ੍ਹਾਂ ਚਲਾਨਾਂ 'ਚੋਂ 7.5 ਲੱਖ ਤੋਂ ਵੱਧ ਚਲਾਨਾਂ ਦਾ ਜੁਰਮਾਨਾ ਵਸੂਲ ਹੀ ਨਹੀਂ ਹੋ ਸਕਿਆ। ਪੁਲਸ ਦਾ ਕਹਿਣਾ ਹੈ ਕਿ ਜੇਕਰ ਚਲਾਨ ਨਾ ਭਰਿਆ ਗਿਆ ਤਾਂ ਕਾਰ ਜਾਂ ਦੋਪਹੀਆ ਵਾਹਨ ਦੀ ਆਰ. ਸੀ. ਰੱਦ ਕਰ ਦਿੱਤੀ ਜਾਵੇਗੀ। ਹਾਲ ਹੀ 'ਚ ਲੋਕ ਅਦਾਲਤ ਵਿਚ 170 ਤੋਂ ਵੱਧ ਵਾਹਨ ਮਾਲਕਾਂ ਨੇ ਚਲਾਨਾਂ ਦਾ ਭੁਗਤਾਨ ਕੀਤਾ ਸੀ। ਇਹ ਖ਼ੁਲਾਸਾ ਆਰ. ਟੀ. ਆਈ. ਤੋਂ ਮਿਲੀ ਜਾਣਕਾਰੀ 'ਚ ਹੋਇਆ। ਆਰ. ਟੀ. ਆਈ. ਮੁਤਾਬਕ 2024 'ਚ ਕੁੱਲ 10,15,518 ਚਲਾਨ ਕੱਟੇ ਗਏ ਸਨ। ਇਨ੍ਹਾਂ ਵਿਚੋਂ ਸਿਰਫ਼ 2,61,586 ਚਲਾਨਾਂ ਦਾ ਹੀ ਭੁਗਤਾਨ ਕੀਤਾ ਗਿਆ। ਇਨ੍ਹਾਂ ਚਲਾਨਾਂ ਤੋਂ ਪੁਲਸ ਨੂੰ 22,78,43,950 ਰੁਪਏ ਦੀ ਕਮਾਈ ਹੋਈ। ਇਹ ਜਾਣਕਾਰੀ ਸਮਾਜਿਕ ਕਾਰਕੁਨ ਆਰ. ਕੇ. ਗਰਗ ਵੱਲੋਂ ਦਾਇਰ ਆਰ. ਟੀ. ਆਈ. ਤੋਂ ਮਿਲੀ ਹੈ। ਟ੍ਰੈਫਿਕ ਪੁਲਸ ਵਲੋਂ ਕੀਤੇ ਗਏ ਚਲਾਨ ਜ਼ਿਆਦਾਤਰ ਰੈੱਡ ਲਾਈਟ ਜੰਪ ਕਰਨ, ਤੇਜ਼ ਰਫ਼ਤਾਰ ਅਤੇ ਗਲਤ ਪਾਰਕਿੰਗ ਵਰਗੇ ਨਿਯਮਾਂ ਦੀ ਉਲੰਘਣਾ ਦੇ ਸਨ। ਮਹਿਲਾ ਚਾਲਕਾਂ ਅਤੇ ਪਿੱਛੇ ਬੈਠਣ ਵਾਲਿਆਂ ਵੱਲੋਂ ਵੀ ਹੈਲਮਟ ਨਾ ਪਾਉਣ ’ਤੇ ਵੱਡੀ ਗਿਣਤੀ ’ਚ ਚਲਾਨ ਕੱਟੇ ਗਏ। ਆਰ. ਟੀ. ਆਈ. ਕਾਰਕੁੰਨ ਗਰਗ ਨੇ ਸਵਾਲ ਚੁੱਕਿਆ ਹੈ ਕਿ ਪੁਲਸ ਦੀ ਵੈੱਬਸਾਈਟ ’ਤੇ ਸਿਰਫ਼ 75 ਤਰ੍ਹਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੱਸਿਆ ਗਿਆ ਹੈ, ਜਦੋਂ ਕਿ ਚਲਾਨ 121 ਤਰ੍ਹਾਂ ਦੀਆਂ ਉਲੰਘਣਾਵਾਂ ਦੇ ਲਈ ਕੱਟੇ ਗਏ। ਚੰਡੀਗੜ੍ਹ ਟ੍ਰੈਫਿਕ ਪੁਲਸ ਚਲਾਨ ਨਾ ਭਰਨ ਵਾਲਿਆਂ ਨੂੰ ਸੰਮਨ ਭੇਜ ਰਹੀ ਹੈ। ਇਸ ਤੋਂ ਇਲਾਵਾ ਪੁਲਸ ਖ਼ੁਦ ਵੀ ਲੋਕਾਂ ਨੂੰ ਫ਼ੋਨ ਕਰਕੇ ਚਲਾਨ ਭਰਨ ਲਈ ਕਹਿੰਦੀ ਹੈ। 

ਇਹ ਵੀ ਪੜ੍ਹੋ : Good News : ਪੰਜਾਬ 'ਚ ਆ ਰਿਹਾ ਵੱਡਾ ਪ੍ਰਾਜੈਕਟ! ਜ਼ਮੀਨਾਂ ਵਾਲਿਆਂ ਦੀ ਹੋਵੇਗੀ ਬੱਲੇ-ਬੱਲੇ
ਚਲਾਨ ਪੁਲਸ ਨੇ ਖ਼ੁਦ ਮੌਕੇ ’ਤੇ ਕੱਟੇ
ਇਹ ਚਲਾਨ ਵੱਖ-ਵੱਖ ਤਰੀਕਿਆਂ ਨਾਲ ਕੱਟੇ ਗਏ। ਕੁੱਝ ਚਲਾਨ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਕੱਟੇ ਗਏ। ਕੁੱਝ ਚਲਾਨ ਪੁਲਸ ਨੇ ਖ਼ੁਦ ਮੌਕੇ ’ਤੇ ਕੱਟੇ। ਕੁੱਝ ਚਲਾਨ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਦੇ ਆਧਾਰ ’ਤੇ ਕੱਟੇ ਗਏ। ਇਹ ਚਲਾਨ 121 ਵੱਖ-ਵੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਕੱਟੇ ਗਏ। ਦੱਸ ਦਈਏ ਕਿ ਚਲਾਨ ਜਾਰੀ ਹੋਣ ਤੋਂ ਬਾਅਦ ਟ੍ਰੈਫਿਕ ਪੁਲਸ ਲੋਕਾਂ ਨੂੰ ਐੱਸ. ਐੱਮ. ਐੱਸ. ਰਾਹੀਂ ਸੂਚਿਤ ਕਰਦੀ ਹੈ। ਜੇਕਰ ਐੱਸ. ਐੱਮ. ਐੱਸ. ਨਹੀਂ ਮਿਲਦਾ ਹੈ, ਤਾਂ ਲੋਕ ਚੰਡੀਗੜ੍ਹ ਪੁਲਸ ਦੀ ਵੈੱਬਸਾਈਟ ’ਤੇ ਆਪਣੇ ਚਲਾਨ ਦੀ ਜਾਣਕਾਰੀ ਲੈ ਸਕਦੇ ਹਨ। ਚਲਾਨ ਦਾ ਭੁਗਤਾਨ ਸੈਕਟਰ 29 ਸਥਿਤ ਟ੍ਰੈਫਿਕ ਪੁਲਸ ਲਾਈਨ ਵਿਖੇ ਕੀਤਾ ਜਾ ਸਕਦਾ ਹੈ। ਲੋਕ ਕੋਰਟ ਅਤੇ ਲੋਕ ਅਦਾਲਤਾਂ ਵਿਚ ਵੀ ਚਲਾਨ ਦਾ ਭੁਗਤਾਨ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਣ ਬਾਰੇ ਅਹਿਮ ਖ਼ਬਰ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਸਭ ਤੋਂ ਵੱਧ ਚਲਾਨ ਲਾਈਟ ਜੰਪ ਕਰਨ ਦੇ
ਸਭ ਤੋਂ ਜ਼ਿਆਦਾ ਚਲਾਨ ਰੈੱਡ ਲਾਈਟ ਜੰਪ ਕਰਨ ਅਤੇ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਲਈ ਕੱਟੇ ਗਏ। 1 ਜਨਵਰੀ 2024 ਤੋਂ 25 ਦਸੰਬਰ, 2024 ਦੇ ਵਿਚਕਾਰ ਅਜਿਹੇ 4.90 ਲੱਖ ਚਲਾਨ ਕੱਟੇ ਗਏ। ਇਸ ਤੋਂ ਬਾਅਦ ਤੇਜ਼ ਰਫ਼ਤਾਰ ਦੇ 1,15,625 ਚਲਾਨ ਕੱਟੇ ਗਏ। ਸਟਾਪ ਅਤੇ ਜ਼ੈਬਰਾ ਲਾਈਨਾਂ ਦੀ ਉਲੰਘਣਾ ਕਰਨ ’ਤੇ 1,08,393 ਚਲਾਨ ਕੱਟੇ ਗਏ। ਟਰੱਕਾਂ ਅਤੇ ਬੱਸਾਂ ਵਰਗੇ ਭਾਰੀ ਵਾਹਨਾਂ ਨੂੰ ਤੇਜ਼ ਰਫ਼ਤਾਰ ਨਾਲ ਚਲਾਉਣ ਲਈ 2750 ਚਲਾਨ ਕੱਟੇ ਗਏ।
ਔਰਤਾਂ ਦੇ ਵੀ ਕੱਟੇ ਚਲਾਨ
ਮਹਿਲਾ ਚਾਲਕਾਂ ਦੇ ਅਤੇ ਪਿੱਛੇ ਬੈਠਣ ਵਾਲਿਆਂ ਦੇ ਵੀ ਹੈਲਮੈੱਟ ਨਾ ਪਾਉਣ ’ਤੇ ਵੱਡੀ ਗਿਣਤੀ ’ਚ ਚਲਾਨ ਕੱਟੇ ਗਏ। 44,564 ਔਰਤਾਂ ਨੂੰ ਪਿੱਛੇ ਬੈਠ ਕੇ ਹੈਲਮੈੱਟ ਨਾ ਪਹਿਨਣ ਕਾਰਨ ਚਲਾਨ ਕੱਟੇ ਗਏ। ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੈੱਟ ਨਾ ਪਾਉਣ ’ਤੇ 6870 ਔਰਤਾਂ ਦੇ ਚਲਾਨ ਕੱਟੇ ਗਏ। 19,693 ਪੁਰਸ਼ਾਂ ਦੇ ਦੋਪਹੀਆ ਵਾਹਨ ਚਲਾਉਣ ਸਮੇਂ ਹੈਲਮੈੱਟ ਨਾ ਪਾਉਣ ਕਾਰਨ ਚਲਾਨ ਕੱਟੇ ਗਏ। 12,264 ਪੁਰਸ਼ਾਂ ਦੇ ਪਿੱਛੇ ਬੈਠ ਕੇ ਹੈਲਮੈੱਟ ਨਾ ਪਹਿਨਣ ਕਾਰਨ ਚਲਾਨ ਕੱਟੇ ਗਏ। ਟ੍ਰਿਪਲ ਰਾਈਡਿੰਗ ਦੇ 2,356 ਚਲਾਨ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News