ਮੋਟਰਸਾਈਕਲ ਚੋਰ ਕਾਬੂ, ਸਾਥੀ ਫਰਾਰ ਮੋਟਰਸਾਈਕਲ, ਐਕਟਿਵਾ, 2 ਮੋਬਾਇਲ ਬਰਾਮਦ
Tuesday, Jul 03, 2018 - 05:34 AM (IST)

ਅੰਮ੍ਰਿਤਸਰ, (ਅਰੁਣÎ)- ਸੀ.ਆਈ.ਏ. ਸਟਾਫ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਚੋਰ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕਰ ਲਿਆ ਜਦਕਿ ਉਸ ਦਾ ਇਕ ਹੋਰ ਸਾਥੀ ਪੁਲਸ ਦੇ ਹੱਥੇ ਨਹੀਂ ਚਡ਼੍ਹ ਸਕਿਆ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਿਮਰਨਜੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਛੋਟਾ ਇੰਬਨ ਦੇ ਕਬਜ਼ੇ ’ਚੋਂ ਚੋਰੀ ਕੀਤਾ ਇਕ ਸਪਲੈਂਡਰ ਮੋਟਰਸਾਈਕਲ, 2 ਮੋਬਾਇਲ ਬਰਾਮਦ ਕਰਨ ਮਗਰੋਂ ਉਸ ਦੀ ਨਿਸ਼ਾਨਦੇਹੀ ’ਤੇ ਛਾਪਾਮਾਰੀ ਕਰਦਿਆਂ ਚੋਰੀ ਦਾ ਇਕ ਹੋਰ ਐਕਟਿਵਾ ਬਰਾਮਦ ਕਰ ਕੇ ਮੌਕੇ ਤੋਂ ਦੌਡ਼ੇ ਉਸ ਦੇ ਸਾਥੀ ਸਹੁਬਜੀਤ ਸਿੰਘ ਸੁਬੀ ਪੁੱਤਰ ਸਤਬੀਰ ਸਿੰਘ ਵਾਸੀ ਕਿੱਤੇ ਖਿਲਾਫ ਥਾਣਾ ਬੀ-ਡਵੀਜ਼ਨ ਵਿਖੇ ਮਾਮਲਾ ਦਰਜ ਕਰ ਕੇ ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ।