ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਨੂੰ ਮਾਰੀ ਗੋਲੀ, ਖੋਹੀ ਨਗਦੀ
Wednesday, Apr 07, 2021 - 10:46 PM (IST)

ਝਬਾਲ,(ਨਰਿੰਦਰ)- ਝਬਾਲ ਤੋਂ ਥੋੜੀ ਦੂਰ ਗੱਗੋਬੂਹਾ ਨੇੜੇ ਇੱਕ ਪੈਟਰੋਲ ਪੰਪ 'ਤੇ ਆਏ 3 ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਨੁੰ ਗੋਲੀ ਮਾਰ ਕੇ ਉਸ ਕੋਲੋਂ ਨਗਦੀ ਲੁੱਟ ਕੇ ਫਰਾਰ ਹੋ ਗਏ। ਇਸ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਝਬਾਲ ਤੋਂ ਥੋੜੀ ਦੂਰ ਗੱਗੋਬੂਹਾ ਨੇੜੇ ਹਨੂਮਾਨ ਫਿਲਿੰਗ ਸਟੇਸ਼ਨ 'ਤੇ ਇਕ ਮੋਟਰਸਾਇਕਲ 'ਤੇ 3 ਨੌਜਵਾਨ ਆਏ ਜਿਹਨਾਂ ਨੇ ਆਉਂਦਿਆਂ ਹੀ ਪਿਸਤੋਲ ਦੀ ਨੋਕ 'ਤੇ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਪੈਸਿਆ ਦੀ ਮੰਗ ਕੀਤੀ ਅਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ । ਜਦੋਂ ਕਰਿੰਦਿਆਂ ਨੇ ਉਥੋਂ ਦੌੜਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਇਕ ਕਰਿੰਦੇ ਸਤੀਸ਼ ਕੁਮਾਰ ਦੀ ਲੱਤ 'ਤੇ ਗੋਲੀਆਂ ਮਾਰੀਆਂ । ਜਿਸ ਨਾਲ ਉਹ ਜਖਮੀ ਹੋ ਗਿਆ। ਜਾਂਦੇ ਹੋਏ ਲੁਟੇਰੇ ਜਖਮੀ ਸਤੀਸ਼ ਕੁਮਾਰ ਕੋਲੋਂ ਲਗਭਗ 13 ਹਜ਼ਾਰ ਲੁਟ ਕੇ ਫਰਾਰ ਹੋ ਗਏ । ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਮੁਖੀ ਜਸਵੰਤ ਸਿੰਘ ਮੋਕੇ 'ਤੇ ਪਹੁੰਚੇ । ਜਿਹਨਾਂ ਨੇ ਜਖਮੀ ਨੂੰ ਹਸਪਤਾਲ ਪਹੁੰਚਾਇਆ ਅਤੇ ਝਬਾਲ ਪੁਲਸ ਵਲੋਂ ਸਰਗਰਮੀ ਨਾਲ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਥਾਣਾ ਮੁੱਖੀ ਜਸਵੰਤ ਸਿੰਘ ਨੇ ਕਿਹਾ ਕਿ ਜਲਦੀ ਹੀ ਲੁਟੇਰਿਆ ਨੂੰ ਕਾਬੂ ਕਰ ਲਿਆ ਜਾਵੇਗਾ।