ਦੇਸੀ ਕੱਟੇ ਤੇ ਕਾਰਤੂਸ ਸਮੇਤ ਮੋਟਰਸਾਈਕਲ ਸਵਾਰ 2 ਕਾਬੂ, 1 ਦੋਸ਼ੀ ਫਰਾਰ

07/22/2017 7:57:08 AM

ਨਕੋਦਰ, (ਰਜਨੀਸ਼, ਪਾਲੀ)— ਸਿਟੀ ਪੁਲਸ ਨੇ ਗੈਰ-ਸਮਾਜਿਕ ਅਨਸਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਮੋਟਰਸਾਈਕਲ ਸਵਾਰ 3 ਦੋਸ਼ੀਆਂ 'ਚੋਂ 2 ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 315 ਬੋਰ ਦੇ 2 ਰੌਂਦ ਤੇ ਇਕ ਦੇਸੀ ਕੱਟਾ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਡਾ. ਮੁਕੇਸ਼ ਕੁਮਾਰ ਡੀ. ਐੱਸ. ਪੀ. ਅਤੇ ਸਿਟੀ ਥਾਣਾ ਮੁਖੀ ਸੁਰਜੀਤ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਇਕਬਾਲ ਸਿੰਘ ਨੇ ਪੁਲਸ ਪਾਰਟੀ ਨਾਲ ਨੂਰਮਹਿਲ ਚੌਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਪਾਰਟੀ ਨੂੰ ਸੂਚਨਾ ਮਿਲੀ ਕਿ ਕਥਿਤ ਦੋਸ਼ੀ ਕਿਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਮੂਲੇਵਾਲ ਖਹਿਰਾ ਥਾਣਾ ਸ਼ਾਹਕੋਟ, ਰਾਜਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਮਹੇੜੂ ਥਾਣਾ ਮਹਿਤਪੁਰ ਅਤੇ ਮੋਨੂੰ ਵਾਸੀ ਪਿੰਡ ਰੌਂਤਾ ਹਥਿਆਰਾਂ ਨਾਲ ਜਾਅਲੀ ਨੰਬਰ ਪਲੇਟ ਵਾਲੇ ਮੋਟਰਸਾਈਕਲ 'ਤੇ ਨਕੋਦਰ ਵਾਲੀ ਸਾਈਡ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ।
ਪੁਲਸ ਪਾਰਟੀ ਨੇ ਦੋਸ਼ੀ ਕਿਰਨਜੀਤ ਸਿੰਘ ਅਤੇ ਰਾਜਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ ਦੇਸੀ ਕੱਟਾ ਅਤੇ 315 ਬੋਰ ਦੇ 2 ਰੌਂਦ ਬਰਾਮਦ ਕੀਤੇ, ਜਦਕਿ ਦੋਸ਼ੀ ਮੋਨੂੰ ਫਰਾਰ ਹੋ ਗਿਆ। ਡੀ. ਐੱਸ. ਪੀ. ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਪੁੱਛਗਿੱਛ ਜਾਰੀ ਹੈ, ਜਿਨ੍ਹਾਂ ਕੋਲੋਂ ਹੋਰ ਵਾਰਦਾਤਾਂ ਹੱਲ ਹੋਣ ਦੀ ਉਮੀਦ ਹੈ।


Related News