ਦੋ ਮੋਟਰਸਾਈਕਲਾਂ ਦਰਮਿਆਨ ਹੋਈ ਟੱਕਰ, ਇਕ ਦੀ ਮੌਤ

Monday, May 03, 2021 - 04:34 PM (IST)

ਦੋ ਮੋਟਰਸਾਈਕਲਾਂ ਦਰਮਿਆਨ ਹੋਈ ਟੱਕਰ, ਇਕ ਦੀ ਮੌਤ

ਤਰਨਤਾਰਨ (ਰਾਜੂ, ਜ.ਬ) : ਜ਼ਿਲ੍ਹਾ ਤਰਨਤਾਰਨ ਦੇ ਮੋੜ ਤੇਜਾ ਸਿੰਘ ਵਾਲਾ ਵਿਖੇ ਤੇਜ਼ ਰਫਤਾਰ ਮੋਟਰਸਾਈਕਲ ਵਲੋਂ ਟੱਕਰ ਮਾਰਨ ਕਰਕੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਵਲੋਂ ਮੋਟਰਸਾਈਕਲ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਗੁਰਜੰਟ ਸਿੰਘ ਪੁੱਤਰ ਸ਼ਰਮਾ ਸਿੰਘ ਵਾਸੀ ਝਬਾਲ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਤਾਏ ਦਾ ਲੜਕਾ ਸਤਨਾਮ ਸਿੰਘ ਅਤੇ ਉਸ ਦਾ ਪਿਤਾ ਸ਼ਰਮਾ ਸਿੰਘ ਆਪਣੇ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਝਬਾਲ ਤੋਂ ਜੀਓਬਾਲਾ ਵੱਲ ਆ ਰਹੇ ਸੀ। ਜਦੋਂ ਉਹ ਮੋੜ ਤੇਜਾ ਸਿੰਘ ਵਾਲਾ ਨਜ਼ਦੀਕ ਪੁੱਜੇ ਤਾਂ ਅਚਾਨਕ ਇਕ ਪਲੈਟੀਨਾ ਮੋਟਰਸਾਈਕਲ ਨੰਬਰ ਪੀ.ਬੀ.02.ਏ.ਵੀ.5605 ਜਿਸ ਨੂੰ ਪ੍ਰਤਾਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਡਿਆਲ ਰਾਜਪੂਤਾਂ ਚਲਾ ਰਿਹਾ ਸੀ, ਨੇ ਟੱਕਰ ਮਾਰ ਦਿੱਤੀ।

ਇਸ ਟੱਕਰ ਵਿਚ ਉਸ ਦੇ ਤਾਏ ਦਾ ਲੜਕਾ ਸਤਨਾਮ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਰਕੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਏ.ਐੱਸ.ਆਈ. ਵੇਦ ਪ੍ਰਕਾਸ਼ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਪ੍ਰਤਾਪ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਡਿਆਲ ਰਾਜਪੂਤਾਂ ਖ਼ਿਲਾਫ਼ ਮੁਕੱਦਮਾ ਨੰਬਰ 54 ਧਾਰਾ 304ਏ/379/337/338/427 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News