ਅਣਪਛਾਤੇ ਚੋਰਾਂ ਨੇ 2640 ਮੀਟਰ ਮੋਟਰ ਵਾਲੀ ਤਾਰ ਕੀਤੀ ਚੋਰੀ
Friday, Feb 09, 2018 - 02:06 PM (IST)

ਤਲਵੰਡੀ ਭਾਈ (ਗੁਲਾਟੀ) - ਪਿੰਡ ਸੋਢੀਵਾਲਾ 'ਚ ਚੋਰਾਂ ਵੱਲੋਂ 2640 ਮੀਟਰ ਮੋਟਰਾਂ ਵਾਲੀ ਤਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਦੇ ਸਹਾਇਕ ਇੰਸਪੈਕਟਰ ਅਜੈਬ ਸਿੰਘ ਨੇ ਦੱਸਿਆ ਕਿ ਸਹਾਇਕ ਇੰਜੀਨੀਅਰ ਸੰਚਾਲਕ ਪੰਜਾਬ ਰਾਜ ਬਿਜਲੀ ਬੋਰਡ ਸ਼ੇਰ ਖਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੀੜਤ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ 5-6 ਫਰਵਰੀ ਦੀ ਦਰਮਿਆਨੀ ਰਾਤ ਚੋਰਾਂ ਵੱਲੋ ਪਿੰਡ ਸੋਢੀਵਾਲਾ ਦੇ ਕਰਤਾਰ ਸਿੰਘ ਦੇ ਖੇਤਾਂ 'ਚੋਂ ਚੋਰਾਂ ਨੇ 2640 ਮੀਟਰ ਤਾਰ ਚੋਰੀ ਕਰਕੇ ਲੈ ਗਏ। ਜਿਸਦੀ ਕੀਮਤ 27 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ। ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ।