ਹੁਣ 31 ਮਾਰਚ 2021 ਤੱਕ ਹੋਵੇਗੀ ਵਾਹਨਾਂ ਨਾਲ ਸਬੰਧਤ ਕਾਗਜ਼ਾਤਾਂ ਦੀ ਜਾਇਜ਼ਤਾ, ਨਹੀਂ ਹੋਵੇਗਾ ਚਲਾਨ
Monday, Dec 28, 2020 - 09:25 AM (IST)
ਲੁਧਿਆਣਾ, ਅੰਮਿ੍ਰਤਸਰ (ਸੰਨੀ): ਕੋਰੋਨਾ ਸੰਕਟ ਕਾਰਨ ਮੋਟਰ ਵਾਹਨਾਂ ਨਾਲ ਸਬੰਧਤ ਕਾਗਜ਼ਾਤ ਜਿਨ੍ਹਾਂ ਦੀ ਵੈਲੇਡਿਟੀ ਇਕ ਫ਼ਰਵਰੀ 2020 ਤੋਂ ਲੈ ਕੇ 31 ਮਾਰਚ 2021 ਦੇ ਵਿਚਕਾਰ ਖ਼ਤਮ ਹੋਵੇਗੀ, ਉਨ੍ਹਾਂ ਨੂੰ ਹੁਣ 31 ਮਾਰਚ 2021 ਤੱਕ ਜਾਇਜ਼ ਮੰਨਿਆ ਜਾਵੇਗਾ।ਇਸ ਸਬੰਧੀ ਕੇਂਦਰ ਸਰਕਾਰ ਦੇ ਰੋਡ ਟਰਾਂਸਪੋਰਟ ਅਤੇ ਹਾਈਵੇ ਮੰਤਰਾਲਾ ਨੇ ਹੁਕਮ ਜਾਰੀ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਇਨ੍ਹਾਂ ਕਾਗਜ਼ਾਤ ’ਚ ਫਿਟਨੈੱਸ ਸਰਟੀਫ਼ਿਕੇਟ, ਪਰਮਿਟ, ਡਰਾਈਵਿੰਗ ਲਾਇਸੈਂਸ, ਆਰ. ਸੀ. ਅਤੇ ਹੋਰ ਸਬੰਧਤ ਕਾਗਜ਼ਾਤ ਸ਼ਾਮਲ ਹਨ। ਹੁਕਮ ਤੋਂ ਬਾਅਦ ਪੁਲਸ ਹੁਣ ਚਲਾਨ ਨਹÄ ਕਰ ਸਕੇਗੀ। ਮੰਤਰਾਲਾ ਇਸ ਤੋਂ ਪਹਿਲਾਂ ਵੀ 3 ਵਾਰ ਮੋਟਰ ਵਾਹਨਾਂ ਨਾਲ ਸਬੰਧਤ ਕਾਗਜ਼ਾਤ ਦੀ ਮਿਆਦ ਵਧਾ ਚੁੱਕਾ ਹੈ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਆਪਣੇ ਐਕਸਪਾਇਰ ਹੋਏ ਕਾਗਜ਼ਾਤਾਂ ਦੀ ਮਿਆਦ ਵਧਾਉਣ ਦਾ ਇਕ ਹੋਰ ਮੌਕਾ ਮਿਲ ਗਿਆ ਹੈ। ਇਨਫ਼ੋਰਸਮੈਂਟ ਏਜੰਸੀਆਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਵਾਹਨ ਚਾਲਕਾਂ ਦੇ ਕਾਗਜ਼ਾਤ ਨੂੰ 31 ਮਾਰਚ 2021 ਤੱਕ ਵੈਧ ਮੰਨਿਆ ਜਾਵੇ।
ਇਹ ਵੀ ਪੜ੍ਹੋ : ਰਿਸ਼ਤਿਆਂ ’ਤੇ ਲੱਗਾ ਦਾਗ਼, ਗੁਰਦਾਸਪੁਰ ’ਚ ਹਵਸੀ ਨਾਨੇ ਨੇ ਨਾਬਾਲਗ ਦੋਹਤੀ ਨੂੰ ਕੀਤਾ ਗਰਭਵਤੀ
ਕਿਹੜੇ ਕਾਗਜ਼ਾਤ ਨਾ ਹੋਣ ’ਤੇ ਕਿੰਨਾ ਜੁਰਮਾਨਾ
ਡਰਾਈਵਿੰਗ ਲਾਇਸੈਂਸ ਨਾ ਹੋਣ ’ਤੇ- 5000
ਆਰ. ਸੀ.- 5000
ਪਰਮਿਟ - 10,000
ਫਿਟਨੈੱਸ- 10,000