ਐਲੀਮੈਂਟਰੀ ਸਕੂਲ ''ਚੋਂ ਅਣਪਛਾਤੇ ਚੋਰਾਂ ਵੱਲੋਂ ਮੋਟਰ ਤੇ ਤਾਰਾਂ ਚੋਰੀ

08/24/2017 3:41:12 AM

ਕਪੂਰਥਲਾ,  (ਮੱਲ੍ਹੀ)- ਸਿੱਖਿਆ ਬਲਾਕ ਕਪੂਰਥਲਾ-1 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਸੈਦੋਵਾਲ 'ਚ ਅਣਪਛਾਤੇ ਚੋਰਾਂ ਵੱਲੋਂ ਸਕੂਲ 'ਚ ਲੱਗੀ ਸਬਮਰਸੀਬਲ ਮੋਟਰ ਤੇ ਤਾਰਾਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਲ ਦੇ ਹੈੱਡ ਟੀਚਰ ਮੈਡਮ ਰੇਖਾ ਮੇਂਗੀ, ਸਾਬਕਾ ਸਰਪੰਚ ਸ਼ਾਮ ਸੁੰਦਰ ਤੇ ਸ਼ਲਿੰਦਰ ਸੋਨੀ ਨੇ ਦੱਸਿਆ ਕਿ ਸਕੂਲ 'ਚ ਵਾਪਰੀ ਉਕਤ ਚੋਰੀ ਦੀ ਘਟਨਾ ਬਾਰੇ ਸਾਨੂੰ ਸਵੇਰੇ ਸਕੂਲ ਆਉਣ 'ਤੇ ਪਤਾ ਲੱਗਾ, ਜਿਸ ਬਾਰੇ ਅਸੀਂ ਥਾਣਾ ਸਦਰ ਕਪੂਰਥਲਾ ਵਿਖੇ ਲਿਖਤੀ ਰਿਪੋਰਟ ਦਿੱਤੀ । ਪੁਲਸ ਜਵਾਨਾਂ ਨੇ ਮੌਕੇ 'ਤੇ ਆ ਕੇ ਚੋਰੀ ਦੀ ਘਟਨਾ ਦਾ ਜਾਇਜ਼ਾ ਲਿਆ ਤੇ ਗੁਰਦੁਆਰਾ ਸਾਹਿਬ ਦੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੁਟੇਜ ਵੇਖੀਆਂ। ਪੁਲਸ ਨੇ ਡਾਗ ਸਕੁਐਡ ਨਾਲ ਵੀ ਚੋਰੀ ਦੀ ਵਾਰਦਾਤ ਕਰਨ ਵਾਲਿਆਂ ਨੂੰ ਖੋਜਣ ਦੀ ਕੋਸ਼ਿਸ਼ ਕੀਤੀ। 


Related News