ਪਟਿਆਲਾ ’ਚ ਦਿਲ ਵਲੂੰਧਰਣ ਵਾਲੀ ਘਟਨਾ, 3 ਮਹੀਨਿਆਂ ਦੀ ਧੀ ਨੂੰ ਝਾੜੀਆਂ ’ਚ ਸੁੱਟ ਗਈ ਮਾਂ

Sunday, Aug 20, 2023 - 06:39 PM (IST)

ਪਟਿਆਲਾ ’ਚ ਦਿਲ ਵਲੂੰਧਰਣ ਵਾਲੀ ਘਟਨਾ, 3 ਮਹੀਨਿਆਂ ਦੀ ਧੀ ਨੂੰ ਝਾੜੀਆਂ ’ਚ ਸੁੱਟ ਗਈ ਮਾਂ

ਪਟਿਆਲਾ (ਕਵਲਜੀਤ ਕੰਬੋਜ) : ਪਟਿਆਲਾ ਦੇ ਦੀਪ ਸਿੰਘ ਨਗਰ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿਥੇ ਬੀਤੀ ਸ਼ਾਮ ਇਕ 3 ਮਹੀਨਿਆਂ ਦੀ ਮਾਸੂਮ ਬੱਚੀ ਨੂੰ ਕਲਯੁਗੀ ਮਾਂ ਝਾੜੀਆਂ ’ਚ ਸੁੱਟ ਕੇ ਚਲੀ ਗਈ। ਜਿਸ ਨੂੰ ਦੀਪ ਸਿੰਘ ਨਗਰ ਦੇ ਲੋਕਾਂ ਨੇ ਉਥੋਂ ਚੁੱਕਿਆ ਤੇ ਤ੍ਰਿਪੜੀ ਥਾਣਾ ਦੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਵਲੋਂ ਸੂਚਨਾ ਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚ ਕੀਤੀ ਗਈ ਅਤੇ ਮਾਸੂਮ ਬੱਚੀ ਨੂੰ ਮੈਡੀਕਲ ਸਹੂਲਤ ਦੇਣ ਮਗਰੋਂ ਉਸ ਨੂੰ ਬਾਲ ਨਿਕੇਤਨ ਵਿੱਚ ਭੇਜਿਆ ਗਿਆ। 

ਇਹ ਵੀ ਪੜ੍ਹੋ : ਜ਼ਮੀਨ ਵੇਚ ਕੇ ਕੈਨੇਡਾ ਭੇਜੀ ਨੌਜਵਾਨ ਧੀ ਦੀ ਘਰ ਆਈ ਲਾਸ਼, ਦੇਖ ਪਰਿਵਾਰ ’ਚ ਪੀਆ ਚੀਕ-ਚਿਹਾੜਾ

ਇਸ ਮੌਕੇ ਗੱਲਬਾਤ ਦੌਰਾਨ ਤ੍ਰਿਪੜੀ ਥਾਣੇ ਦੇ ਇੰਚਾਰਜ ਪਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਸ਼ਾਮ ਸਾਨੂੰ ਸੂਚਨਾ ਮਿਲੀ ਸੀ ਕਿ ਇਕ ਬੱਚੇ ਨੂੰ ਕੋਈ ਝਾੜੀਆਂ ਵਿੱਚ ਸੁੱਟ ਕੇ ਚਲਾ ਗਿਆ ਹੈ ਜਿਸ ਨੂੰ ਅਸੀਂ ਤੁਰੰਤ ਉੱਥੋਂ ਚੁੱਕ ਕੇ ਪਹਿਲਾਂ ਮੈਡੀਕਲ ਸਹੂਲਤ ਦਿੱਤੀ ਅਤੇ ਫਿਰ ਉਸਨੂੰ ਬਾਲ ਨਿਕੇਤਨ ’ਚ ਭੇਜ ਦਿੱਤਾ। ਜਿੱਥੇ ਬੱਚੀ ਬਿਲਕੁਲ ਠੀਕ ਹੈ। ਉਸ ਦੀ ਸਿਹਤ ਵੀ ਬਿਲਕੁਲ ਠੀਕ ਹੈ ਅਸੀਂ ਜਾਂਚ ਕਰ ਰਹੇ ਹਾਂ ਕਿ ਆਖਿਰਕਾਰ ਇਸ ਬੱਚੀ ਨੂੰ ਕੌਣ ਛੱਡ ਗਿਆ ਹੈ।  

ਇਹ ਵੀ ਪੜ੍ਹੋ : ਮੋਗਾ ’ਚ ਚਿੱਟੇ ਦੇ ਟੀਕੇ ਕਾਰਨ 30 ਸਾਲਾ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News