ਬਠਿੰਡਾ ''ਚ ਦਿਲ ਕੰਬਾਉਣ ਵਾਲੀ ਘਟਨਾ, ਮਾਂ ਵਲੋਂ 5 ਸਾਲਾ ਪੁੱਤ ਦਾ ਕਤਲ (ਤਸਵੀਰਾਂ)
Sunday, Jul 01, 2018 - 06:23 PM (IST)
ਬਠਿੰਡਾ (ਬਲਵਿੰਦਰ, ਅਮਿਤ) : ਬਠਿੰਡਾ ਦੇ ਮਤੀਦਾਸ ਨਗਰ ਦਾ ਇਕ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਾਂ ਨੇ ਕਿਰਚ ਮਾਰ ਕੇ ਆਪਣੇ 5 ਸਾਲਾ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਿਲ ਕੰਬਾਅ ਦੇਣ ਵਾਲੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਮੁਤਾਬਕ ਹਰਕੀਰਤ ਸਿੰਘ ਲਾਰਡ ਰਾਮਾਂ ਸਕੂਲ ਵਿਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ।

ਸੂਤਰਾਂ ਮੁਤਾਬਕ ਮਾਂ ਵਲੋਂ ਹਰਕੀਰਤ ਨੂੰ ਨਹਾਉਣ ਲਈ ਕਿਹਾ ਜਾ ਰਿਹਾ ਸੀ, ਪਰ ਹਰਕੀਰਤ ਨੇ ਮਾਂ ਦੀ ਗੱਲ ਨਹੀਂ ਮੰਨੀ ਜਿਸ 'ਤੇ ਗੁੱਸੇ ਵਿਚ ਆ ਕੇ ਕਲਯੁੱਗੀ ਮਾਂ ਨੇ ਕਿਰਚ ਮਾਰ ਕੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਬੱਚੇ ਦਾ ਪਿਤਾ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਕਾਤਲ ਮਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
