RDX ਨਾਲ ਗ੍ਰਿਫ਼ਤਾਰ ਸ਼ਮਸ਼ੇਰ ਸਿੰਘ ਦੀ ਮਾਂ ਦਾ ਬਿਆਨ ਆਇਆ ਸਾਹਮਣੇ, ਪੁੱਤ ਨੂੰ ਦੱਸਿਆ ਬੇਕਸੂਰ
Saturday, Aug 06, 2022 - 04:21 PM (IST)
ਤਰਨਤਾਰਨ (ਬਿਊਰੋ) : ਕੁਰੂਕਸ਼ੇਤਰ ਦੇ ਸ਼ਾਹਬਾਦ ਤੋਂ 300 ਗ੍ਰਾਮ RDX ਸਣੇ ਗ੍ਰਿਫ਼ਤਾਰ ਸ਼ਮਸ਼ੇਰ ਸਿੰਘ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ ਹੈ। ਉਸ ਨੇ ਪੁਲਸ ’ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਝੂਠੇ ਕੇਸ ’ਚ ਫਸਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਘਰ ਦਾ ਖ਼ਰਚਾ ਸ਼ਮਸ਼ੇਰ ਸਿੰਘ ਦੇ ਸਿਰ ’ਤੇ ਹੀ ਚੱਲਦਾ ਹੈ। ਉਸ ਦਾ ਪੁੱਤਰ ਇਕ ਦੁਕਾਨ ਚਲਾਉਂਦਾ ਹੈ। ਦੁਕਾਨ ਹੀ ਉਨ੍ਹਾਂ ਦੀ ਆਮਦਨੀ ਦਾ ਇਕੋ-ਇਕ ਸਾਧਨ ਹੈ। ਗ੍ਰਿਫ਼ਤਾਰੀ ਵਾਲੇ ਦਿਨ ਵੀ ਸ਼ਮਸ਼ੇਰ ਸਿੰਘ ਦੁਕਾਨ ਬੰਦ ਕਰ ਕੇ ਘਰ ਆਇਆ ਅਤੇ ਉਸ ਨੂੰ ਚਾਬੀ ਫੜਾ ਕੇ ਕਿਸੇ ਨਾਲ ਬਾਹਰ ਚਲਾ ਗਿਆ। ਉਸ ਦੇ ਜਾਣ ਤੋਂ 10 ਮਿੰਟ ਬਾਅਦ ਹੀ ਉਨ੍ਹਾਂ ਨੂੰ ਫੋਨ ਆਇਆ ਕਿ ਸ਼ਮਸ਼ੇਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਵੱਲੋਂ ਪੁਲਸ ਥਾਣੇ ਦੇ ਕਈ ਚੱਕਰ ਲਗਾਏ ਗਏ ਪਰ ਸ਼ਮਸ਼ੇਰ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਮਾਨ ਸਰਕਾਰ ਨੇ ਘਰੇਲੂ ਖਪਤਕਾਰਾਂ ਦੇ ਬਕਾਇਆ ਬਿਜਲੀ ਬਿੱਲ ਕੀਤੇ ਮੁਆਫ਼, ਨੋਟੀਫਿਕੇਸ਼ਨ ਜਾਰੀ
ਸ਼ਮਸ਼ੇਰ ਦੀ ਮਾਂ ਨੇ ਦੱਸਿਆ ਕਿ ਉਸ ਦੇ ਘਰ ਦੀ ਹਾਲਤ ਤੋਂ ਹੀ ਸ਼ਮਸ਼ੇਰ ਦੀ ਆਮਦਨੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਸ ਨੇ ਦੱਸਿਆ ਕਿ ਸ਼ਮਸ਼ੇਰ ਦੇ ਚਰਿੱਤਰ ਬਾਰੇ ਆਂਢ-ਗੁਆਂਢ ਤੋਂ ਵੀ ਪੁੱਛਿਆ ਜਾ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਨੌਜਵਾਨ ਹੈ। ਮਾਂ ਨੇ ਆਪਣੇ ਪੁੱਤ ਦਾ ਵਾਸਤਾ ਦਿੰਦਿਆਂ ਕਿਹਾ ਕਿ ਮੈਂ ਆਪਣੇ ਬੱਚੇ ਦੀ ਸਹੁੰ ਖਾਣ ਨੂੰ ਤਿਆਰ ਹਾਂ ਕਿ ਉਹ ਬੇਕਸੂਰ ਹੈ ਤੇ ਉਸ ਨੂੰ ਝੂਠੇ ਮਾਮਲੇ ’ਚ ਫਸਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 3 ਅਗਸਤ ਨੂੰ ਹਰਿਆਣਾ ਐੱਸ. ਟੀ. ਐੱਫ. ਵੱਲੋਂ ਸ਼ਾਹਬਾਦ ਜੀ. ਟੀ. ਰੋਡ ਤੋਂ ਇਕ ਕਿੱਲੋ ਆਰ. ਡੀ. ਐਕਸ. (ਆਈ. ਈ. ਡੀ) ਬਰਾਮਦ ਕਰਦਿਆਂ ਹਰਿਆਣਾ ਪੁਲਸ ਵੱਲੋਂ ਗ੍ਰਿਫ਼ਤਾਰ ਸ਼ਮਸ਼ੇਰ ਸਿੰਘ ਸ਼ੇਰਾ (20) ਨਾਮੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜ਼ਿਲ੍ਹਾ ਤਰਨਤਾਰਨ ਨਾਲ ਸਬੰਧਤ 4 ਹੋਰ ਛੋਟੀ ਉਮਰ ਦੇ ਨੌਜਵਾਨਾਂ ਨੂੰ ਹਿਰਾਸਤ ’ਚ ਲੈਂਦੇ ਹੋਏ ਪੁੱਛਗਿੱਛ ਜਾਰੀ ਹੈ, ਜਦਕਿ ਇਕ ਸ਼ੱਕੀ ਨੌਜਵਾਨ ਦੀ ਭਾਲ ਜਾਰੀ ਹੈ। ਇਸ ਸਾਰੇ ਮਾਮਲੇ ਸਬੰਧੀ ਜ਼ਿਲਾ ਤਰਨਤਾਰਨ ਪੁਲਸ ਵਲੋਂ ਚੁੱਪੀ ਸਾਧੀ ਹੋਈ ਹੈ, ਜੋ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ’ਚ ਹੋਵੇਗਾ ਮੇਜਰ ਧਿਆਨ ਚੰਦ ਨੂੰ ਸਮਰਪਿਤ ਸਭ ਤੋਂ ਵੱਡਾ ‘ਪੰਜਾਬ ਖੇਡ ਮੇਲਾ’ : CM ਮਾਨ
RDX ਸਣੇ ਫੜੇ ਸ਼ਮਸ਼ੇਰ ਬਾਰੇ ਉਸਦੀ ਮਾਂ ਨੇ ਕਰ 'ਤਾ ਵੱਡਾ ਖੁਲਾਸਾ, ਕਿਹਾ-ਮੇਰਾ ਪੁੱਤ ਦੁਕਾਨਦਾਰ, ਪੁਲਸ ਨੇ ਝੂਠਾ ਫਸਾਇਆRDX ਸਣੇ ਫੜੇ ਸ਼ਮਸ਼ੇਰ ਬਾਰੇ ਉਸਦੀ ਮਾਂ ਨੇ ਕਰ 'ਤਾ ਵੱਡਾ ਖੁਲਾਸਾ, ਕਿਹਾ-ਮੇਰਾ ਪੁੱਤ ਦੁਕਾਨਦਾਰ, ਪੁਲਸ ਨੇ ਝੂਠਾ ਫਸਾਇਆ #RDX #Shamsher #Haryana #Police #Bomb #Blast #Jagbani #Punjab
Posted by JagBani on Friday, August 5, 2022