ਬਠਿੰਡਾ 'ਚ ਨਸ਼ੇੜੀ ਪੁੱਤਾਂ ਤੋਂ ਦੁਖੀ ਹੋ ਮਾਂ ਨੇ ਅਪਣਾਇਆ ਅਜਿਹਾ ਰਾਹ, ਪੁਲਸ ਨੂੰ ਪੈ ਗਈਆਂ ਭਾਜੜਾਂ

Wednesday, Nov 16, 2022 - 02:17 PM (IST)

ਬਠਿੰਡਾ 'ਚ ਨਸ਼ੇੜੀ ਪੁੱਤਾਂ ਤੋਂ ਦੁਖੀ ਹੋ ਮਾਂ ਨੇ ਅਪਣਾਇਆ ਅਜਿਹਾ ਰਾਹ, ਪੁਲਸ ਨੂੰ ਪੈ ਗਈਆਂ ਭਾਜੜਾਂ

ਬਠਿੰਡਾ : ਪੰਜਾਬ 'ਚ ਆਏ ਦਿਨ ਨਸ਼ੇ ਕਾਰਨ ਕਿਸੇ ਨਾ ਕਿਸੇ ਘਰ ਦਾ ਨੌਜਵਾਨ ਪੁੱਤ ਮੌਤ ਦੇ ਮੂੰਹ ਜਾ ਰਹੇ ਹਨ । ਨਸ਼ੇ ਦੇ ਆਦੀ ਨੌਜਵਾਨਾਂ ਕਾਰਨ ਉਨ੍ਹਾਂ ਦੇ ਮਾਪੇ ਜਿਉਂਦੇ-ਜੀ ਨਰਕ ਭੋਗ ਰਹੇ ਹਨ। ਅਜਿਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਾਂ ਆਪਣੇ 2 ਨਸ਼ੇੜੀ ਪੁੱਤਾਂ ਤੋਂ ਦੁਖੀ ਹੋ ਉਨ੍ਹਾਂ 'ਤੇ ਕਾਰਵਾਈ ਦੀ ਮੰਗ ਕਰਦਿਆਂ ਪੁਲਸ ਥਾਣੇ ਅੱਗੇ ਧਰਨਾ ਲਾ ਕੇ ਬੈਠ ਗਈ। ਦੱਸ ਦੇਈਏ ਕਿ ਬੀਤੇ ਕੁਝ ਦਿਨਾਂ ਪਹਿਲਾਂ ਰਾਜ ਰਾਣੀ ਵੱਲੋਂ ਆਪਣੇ ਦੋਵੇਂ ਮੁੰਡਿਆਂ ਨੂੰ ਨਸ਼ਾ ਕਰਨ ਤੋਂ ਰੋਕਣ ਅਤੇ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰਨ ਦੇ ਚੱਲਦਿਆਂ ਦੋਵੇਂ ਨਸ਼ੇੜੀ ਪੁੱਤਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਘਰੋਂ ਕੱਢ ਦਿੱਤਾ। ਜਿਸ ਤੋਂ ਬਾਅਦ ਉਸ ਦੇ ਭਰਾ ਨੇ ਜ਼ਖ਼ਮੀ ਹਾਲਤ 'ਚ ਉਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ। 

ਇਹ ਵੀ ਪੜ੍ਹੋ- ਮਾਲੇਰਕੋਟਲਾ 'ਚ ਬਣਨ ਵਾਲੇ ਮੈਡੀਕਲ ਕਾਲਜ ਲਈ ਕੇਂਦਰ ਸਰਕਾਰ ਵੱਲੋਂ ਕਰੋੜਾਂ ਦੀ ਰਾਸ਼ੀ ਜਾਰੀ

ਜ਼ਖ਼ਮੀ ਹੋਣ 'ਤੇ ਸਥਾਨਕ ਪੁਲਸ ਥਾਣੇ ਦੇ ਏ. ਐੱਸ. ਆਈ. ਗੁਰਵਿੰਦਰ ਸਿੰਘ ਨੇ ਔਰਤ ਦੇ ਬਿਆਨ ਤਾਂ ਦਰਜ ਕਰ ਲਏ ਪਰ ਮੁਲਜ਼ਮਾਂ ਨੂੰ ਕਾਬੂ ਨਹੀਂ ਕੀਤਾ। 5 ਦਿਨ ਬਾਅਦ ਵੀ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਦੁਖੀ ਮਾਂ  ਸਿਵਲ ਹਸਪਤਾਲ ਪੁਲਸ ਚੌਂਕੀ ਅੱਗੇ ਧਰਨੇ 'ਤੇ ਬੈਠ ਗਈ ਅਤੇ ਰੋ-ਰੋ ਕੇ ਆਪਣੀ ਹੱਡਬੀਤੀ ਦੱਸਣ ਲੱਗੀ। ਮੌਕੇ 'ਤੇ ਮੌਜੂਦ ਪੁਲਸ ਚੌਂਕੀ ਦੇ ਮੁਲਜ਼ਮਾਂ ਨੇ ਰਾਜ ਰਾਣੀ ਨੂੰ ਕਾਰਵਾਈ ਕਰਨ ਦਾ ਭਰੋਸਾ ਦਵਾਇਆ ਅਤੇ ਧਰਨੇ ਤੋਂ ਉੱਠਣ ਦੀ ਗੱਲ ਆਖੀ ਪਰ ਉਹ ਉੱਥੇ ਹੀ ਬੈਠੀ ਰਹੀ। ਜਿਸ ਤੋਂ ਬਾਅਦ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਨੇ ਰਾਜ ਰਾਣੀ ਦੇ ਛੋਟੇ ਮੁੰਡੇ ਨੂੰ ਹਿਰਾਸਤ 'ਚ ਲੈ ਲਿਆ। ਫਿਰ ਪੁਲਸ ਨੇ ਰਾਜ ਰਾਣੀ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਉਸਦੇ ਦੂਸਰੇ ਮੁੰਡੇ ਨੂੰ ਵੀ ਕਾਬੂ ਕਰ ਲੈਣਗੇ ਅਤੇ ਫਿਰ ਉਸ ਨੇ ਧਰਨੇ ਤੋਂ ਉੱਠਣ ਦਾ ਫ਼ੈਸਲਾ ਕੀਤਾ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News