ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ’ਚ ਮਾਂ ਵਲੋਂ ਕਤਲ ਕਰਕੇ ਰੱਖੀ ਬੱਚੀ ਦੇ ਭਰਾ ਨੇ ਦੱਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ

Saturday, Aug 13, 2022 - 06:33 PM (IST)

ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ’ਚ ਮਾਂ ਵਲੋਂ ਕਤਲ ਕਰਕੇ ਰੱਖੀ ਬੱਚੀ ਦੇ ਭਰਾ ਨੇ ਦੱਸਿਆ ਰੌਂਗਟੇ ਖੜ੍ਹੇ ਕਰਨ ਵਾਲਾ ਸੱਚ

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੇ ਗੋਲਡਨ ਪਲਾਜ਼ਾ ਵਿਚ ਕਤਲ ਕਰਕੇ ਰੱਖੀ ਗਈ ਮਾਸੂਮ ਦੀਪਜੋਤ ਕੌਰ ਦੇ ਭਰਾ ਨੇ ਵੱਡੇ ਖ਼ੁਲਾਸੇ ਕੀਤੇ ਹਨ। ਦੀਪਜੋਤ ਦੇ ਭਰਾ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਦੇ ਸਾਹਮਣੇ ਹੀ ਭੈਣ ਦੀਪਜੋਤ ਕੌਰ ਦਾ ਕਤਲ ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਸੀ। ਦੀਪਜੋਤ ਦੇ ਭਰਾ ਨੇ ਦੱਸਿਆ ਕਿ ਮਾਂ ਨਾਲ ਇਕ ਅੰਕਲ ਵੀ ਸਨ, ਜਿਹੜੇ ਬਾਅਦ ਵਿਚ ਕਿਤੇ ਚਲੇ ਗਏ। ਬੱਚੇ ਨੇ ਦੱਸਿਆ ਕਿ ਜਦੋਂ ਮਾਂ ਦੀਪਜੋਤ ਦਾ ਗਲਾ ਘੁੱਟ ਰਹੀ ਸੀ ਤਾਂ ਉਸ ਨੇ ਮਾਂ ਨੂੰ ਪੁੱਛਿਆ ਸੀ ਕਿ ਉਸ ਦੀ ਭੈਣ ਨੂੰ ਕਿਉਂ ਮਾਰ ਰਹੇ ਹੋ, ਇਸ ’ਤੇ ਮਾਂ ਨੇ ਜਵਾਬ ਦਿੱਤਾ ਕਿ ਇਹ ਸਾਡੇ ਨਾਲ ਵਾਰ-ਵਾਰ ਧੱਕੇ ਖਾ ਰਹੀ ਹੈ, ਇਸ ਦਾ ਕੀ ਕਰਨਾ ਹੈ, ਇਸ ਨੂੰ ਮਾਰ ਦਿੰਦੇ ਹਾਂ। ਦੀਪਜੋਤ ਦੇ ਭਰਾ ਨੇ ਦੱਸਿਆ ਕਿ ਮਾਂ ਨੇ ਕਿਹਾ ਕਿ ਗੁਰਦੁਆਰੇ ਵਿਚ ਇਸ ਨੂੰ ਇਸ ਲਈ ਛੱਡ ਰਹੇ ਹਾਂ ਕਿਉਂਕਿ ਉਥੇ ਬਾਬਾ ਜੀ ਇਸ ਦਾ ਸਸਕਾਰ ਕਰ ਦੇਣਗੇ। ਇਸ ਦੌਰਾਨ ਮਾਂ ਨੇ ਬੱਚੇ ਨੂੰ ਡਰਾਵਾ ਦੇ ਕੇ ਚੁੱਪ ਵੀ ਕਰਵਾਇਆ ਅਤੇ ਕਿਹਾ ਕਿ ਜਲਦੀ ਪੈਕਿੰਗ ਕਰ ਇਥੋਂ ਨਿਕਲਣਾ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਮਿਲੀ ਬੱਚੀ ਦੀ ਲਾਸ਼, CCTV ’ਚ ਨਜ਼ਰ ਆਈ ਸ਼ੱਕੀ ਜਨਾਨੀ ਨੇ ਉਡਾਏ ਹੋਸ਼

ਕੀ ਹੈ ਪੂਰਾ ਮਾਮਲਾ

ਸ਼ੁੱਕਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਸੀ। ਸ਼੍ਰੋਮਣੀ ਕਮੇਟੀ ਨੇ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਇਹ ਲਾਸ਼ ਕਿਸੇ ਹੋਰ ਨੇ ਨਹੀਂ ਸਗੋਂ ਬੱਚੀ ਦੀ ਮਾਂ ਨੇ ਹੀ ਉਸ ਨੂੰ ਕਤਲ ਕਰਕੇ ਰੱਖਿਆ ਸੀ। ਬਾਅਦ ਵਿਚ ਬੱਚੀ ਦੀ ਪਛਾਣ ਦੀਪ ਜੋਤ ਕੌਰ ਵਾਸੀ ਯਮੁਨਾਨਗਰ ਵਜੋਂ ਹੋਈ ਸੀ। ਅੰਮ੍ਰਿਤਸਰ ਤੋਂ ਫਰਾਰ ਹੋ ਕੇ ਰਾਜਪੁਰਾ ਪੁੱਜੀ ਕਾਤਲ ਮਾਂ ਮਨਿੰਦਰ ਕੌਰ ਰਾਜਪੁਰਾ ਪੁਲਸ ਨੂੰ ਆਪਣੀ ਲੜਕੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਰਹੀ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਉਸ ਦੀ ਤਸਵੀਰ ਤੋਂ ਉਸ ਨੂੰ ਪਛਾਣ ਲਿਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਉਥੇ ਗ੍ਰਿਫਤਾਰ ਕਰ ਕੇ ਅੰਮ੍ਰਿਤਸਰ ਪੁਲਸ ਨੂੰ ਸੂਚਿਤ ਕੀਤਾ। ਪੁਲਸ ਦੀ ਇਕ ਵਿਸ਼ੇਸ ਟੀਮ ਮੁਲਜ਼ਮ ਔਰਤ ਨੂੰ ਲਿਆਉਣ ਲਈ ਰਾਜਪੁਰਾ ਰਵਾਨਾ ਕੀਤੀ ਗਈ। ਮਨਿੰਦਰ ਕੌਰ ਯਮੁਨਾ ਨਗਰ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ : ਪੁੱਤਾਂ ਨੂੰ ਭਾਵੁਕ ਹੁੰਦਿਆਂ ਦੇਖ ਬੋਲੇ ਮਜੀਠੀਆ ‘ਐਂ ਥੋੜ੍ਹੀ ਹੁੰਦਾ, ਸ਼ੇਰਾਂ ਦੇ ਪੁੱਤ ਇੰਝ ਨਹੀਂ ਕਰਦੇ’

ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ ਮਨਿੰਦਰ ਕੌਰ

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋਈ ਮਨਿੰਦਰ ਕੌਰ ਆਪਣੀ ਬੇਟੀ ਨੂੰ ਗੋਦੀ ਵਿਚ ਚੁੱਕ ਕੇ ਜਾਂਦੀ ਹੋਈ ਦਿਖਾਈ ਦੇ ਰਹੀ ਸੀ, ਜਿਸ ਨੇ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬਣੇ ਹੱਥ ਧੌਣ ਵਾਲੀ ਜਗ੍ਹਾ ਦੇ ਨੇਡ਼ੇ ਛੱਡ ਗਈ ਅਤੇ ਉਸ ਤੋਂ ਬਾਅਦ ਉਹ ਆਪਣਾ ਸੂਟਕੇਸ ਲਿਜਾਂਦੀ ਹੋਈ ਵੀ ਦਿਖਾਈ ਦਿੱਤੀ। ਆਪਣੀ ਬੱਚੀ ਨੂੰ ਲਿਜਾਂਦੇ ਸਮੇਂ ਮਨਿੰਦਰ ਕੌਰ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ, ਜਦਕਿ ਆਪਣਾ ਸੂਟਕੇਸ ਅਤੇ ਬੈਗ ਲਿਜਾਂਦੇ ਸਮੇਂ ਉਸ ਦੀ ਤਸਵੀਰ ਸਾਫ ਦਿਖਾਈ ਦੇ ਰਹੀ ਸੀ। ਇਸ ਫੁਟੇਜ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਅਤੇ ਪੁਲਸ ਵਲੋਂ ਔਰਤ ਦੀਆਂ ਤਸਵੀਰਾਂ ਕੱਢੀਆ ਅਤੇ ਵੀਡੀਓ ਨੂੰ ਵਾਇਰਲ ਕਰ ਦਿੱਤਾ।

ਇਹ ਵੀ ਪੜ੍ਹੋ : ਲੋਕਾਂ ਨੇ ਭਰੇ ਬਾਜ਼ਾਰ ’ਚ ਚਾੜ੍ਹਿਆ ਪੰਜਾਬ ਪੁਲਸ ਦੇ ਮੁਲਾਜ਼ਮ ਦਾ ਕੁਟਾਪਾ, ਕਰਤੂਤ ਜਾਣ ਹੋਵੋਗੇ ਹੈਰਾਨ (ਵੀਡੀਓ)

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News