ਫੌਜੀ ਪਤੀ ਡਿਊਟੀ ''ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ

Tuesday, Aug 06, 2024 - 04:44 AM (IST)

ਫੌਜੀ ਪਤੀ ਡਿਊਟੀ ''ਤੇ ਰਹਿੰਦੈ ਬਾਹਰ, ਪਿੱਛੋਂ ਜੇਠ ਨਾਲ ਬਣ ਗਏ ਨਾਜਾਇਜ਼ ਸਬੰਧ, ਧੀ ਨੇ ਦੇਖ ਲਿਆ ਤਾਂ ਮਾਂ ਬਣੀ ਹੈਵਾਨ

ਮੋਹਾਲੀ (ਸੰਦੀਪ) : ਮੋਹਾਲੀ ਇਲਾਕੇ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਆਪਣੇ ਨਾਜਾਇਜ਼ ਸਬੰਧਾਂ ਨੂੰ ਲੁਕਾਉਣ ਲਈ ਮਾਂ ਤੇ ਤਾਏ ਨੇ ਮਾਸੂਮ ਬੱਚੀ ਨੂੰ ਸਲਫ਼ਾਸ ਖਿਲਾ ਦਿੱਤੀ। ਜਦੋਂ ਇਸ ਨਾਲ ਵੀ ਬੱਚੀ ਦੀ ਮੌਤ ਨਾ ਹੋਈ ਤਾਂ ਮੁਲਜ਼ਮਾਂ ਨੇ ਮਾਸੂਮ ਦਾ ਗਲ਼ਾ ਘੁੱਟ ਕੇ ਆਪਣੇ ਮਨਸੂਬੇ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ, ਆਪਣੇ ਘਿਨੌਣੇ ਅਪਰਾਧ ਨੂੰ ਲੁਕਾਉਣ ਲਈ ਉਸ ਦਾ ਸਸਕਾਰ ਵੀ ਕਰ ਦਿੱਤਾ। ਇਹ ਖ਼ੁਲਾਸਾ ਮ੍ਰਿਤਕਾ ਦੇ ਤਾਏ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਇਆ ਹੈ।

ਪੁਲਸ ਅਨੁਸਾਰ ਪਿੰਡ ਸ਼ਾਮਪੁਰ ਦੀ ਵਸਨੀਕ ਅੰਗਰੇਜ਼ ਕੌਰ ਦੇ ਆਪਣੇ ਜੇਠ ਜਗਤਾਰ ਸਿੰਘ ਨਾਲ ਕਾਫ਼ੀ ਸਮੇਂ ਤੋਂ ਨਾਜ਼ਾਇਜ਼ ਸਬੰਧ ਸਨ। ਦੋਵੇਂ ਘਰ ’ਚ ਹੀ ਗ਼ਲਤ ਕੰਮ ਕਰਦੇ ਸਨ। ਇਕ ਦਿਨ 13 ਸਾਲਾ ਮਾਸੂਮ ਪ੍ਰੀਤ ਕੌਰ ਨੇ ਦੋਵਾਂ ਨੂੰ ਇਤਰਾਜ਼ਯੋਗ ਹਾਲਤ ’ਚ ਵੇਖ ਲਿਆ। ਇਸ ਤੋਂ ਬਾਅਦ ਦੋਵੇਂ ਡਰ ਗਏ ਕਿ ਕਿਤੇ ਕੁੜੀ ਉਨ੍ਹਾਂ ਦੇ ਸਬੰਧਾਂ ਬਾਰੇ ਕਿਸੇ ਨੂੰ ਦੱਸ ਨਾ ਦੇਵੇ।

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ 'ਚ ਚਾਹ ਦੇ ਲੰਗਰ ਦੌਰਾਨ ਹੋ ਗਈ ਵੱਡੀ ਵਾਰਦਾਤ, ਨਿਹੰਗ ਨੇ ਤਲਵਾਰ ਨਾਲ ਵੱਢ'ਤਾ ਨੌਜਵਾਨ

ਆਪਣੇ ਸਬੰਧ ਲੁਕਾਉਣ ਲਈ ਦੋਵਾਂ ਨੇ ਕੁੜੀ ਨੂੰ ਮਾਰਨ ਦੀ ਸਾਜਿਸ਼ ਬਣਾਈ। ਪਹਿਲਾਂ ਦੋਵਾਂ ਨੇ ਕੁੜੀ ਨੂੰ ਸਲਫ਼ਾਸ ਦਿੱਤਾ, ਜਦੋਂ ਉਸ ਦੀ ਮੌਤ ਨਾ ਹੋਈ ਤਾਂ ਮਾਸੂਮ ਦਾ ਗਲਾ ਘੁੱਟ ਦਿੱਤਾ। ਮਰਨ ਤੋਂ ਬਾਅਦ ਸਵੇਰੇ ਉਸ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਤਾਂ ਜੋ ਕਿਸੇ ਨੂੰ ਉਨ੍ਹਾਂ ਦੇ ਜੁਰਮ ਬਾਰੇ ਪਤਾ ਨਾ ਲੱਗ ਸਕੇ।

ਘਟਨਾ ਸਬੰਧੀ ਜਦੋਂ ਥਾਣਾ ਸੋਹਾਣਾ ਪੁਲਸ ਨੂੰ ਸੂਚਨਾ ਮਿਲੀ ਤਾਂ ਪੁਲਸ ਨੇ ਮਾਸੂਮ ਬੱਚੀ ਦੀ ਮਾਂ ਤੇ ਤਾਏ ਖ਼ਿਲਾਫ਼ ਕਤਲ ਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਪੁਲਸ ਵੱਲੋਂ ਮੁਲਜ਼ਮ ਤਾਏ ਜਗਤਾਰ ਸਿੰਘ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮਾਂ ਅੰਗਰੇਜ਼ ਕੌਰ ਦੀ ਭਾਲ ਜਾਰੀ ਹੈ। ਪੁਲਸ ਨੇ ਘਟਨਾ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸਾਹਮਣੇ ਆਇਆ ਹੈ ਕਿ ਬੱਚੀ ਦਾ ਪਿਤਾ ਨੀਮ ਫ਼ੌਜੀ ਬਲ ’ਚ ਤਾਇਨਾਤ ਹੈ, ਜਿਸ ਕਾਰਨ ਉਹ ਡਿਊਟੀ ’ਤੇ ਬਾਹਰ ਹੀ ਰਹਿੰਦਾ ਹੈ। ਇਸੇ ਵਿਚਕਾਰ ਦੋਵਾਂ ਦੇ ਪ੍ਰੇਮ ਸਬੰਧ ਬਣ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਹੋਈ ਸਨਸਨੀਖੇਜ਼ ਵਾਰਦਾਤ, ਪਤੀ ਨੇ ਰੋਟੀਆਂ ਪਕਾਉਂਦੀ ਪਤਨੀ ਦੇ ਸਿਰ 'ਚ ਕੁਹਾੜਾ ਮਾਰ ਕੀਤਾ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News