ਘਰ ’ਚ ਅੱਗ ਲੱਗਣ ਕਾਰਣ ਮਾਂ-ਪੁੱਤ ਦੀ ਮੌਤ
Monday, Mar 15, 2021 - 11:08 PM (IST)
 
            
            ਸੁਭਾਨਪੁਰ, (ਜ.ਬ.)- ਥਾਣਾ ਸੁਭਾਨਪੁਰ ਦੇ ਅਧੀਨ ਆਉਂਦੇ ਪਿੰਡ ਜੈਰਾਮਪੁਰ ਵਿਖੇ ਬੀਤੀ ਰਾਤ ਇਕ ਘਰ ’ਚ ਅੱਗ ਲੱਗ ਜਾਣ ਕਾਰਣ ਕਮਰੇ ’ਚ ਸੁੱਤੀ ਪਈ ਬਜ਼ੁਰਗ ਮਾਤਾ ਤੇ ਉਸ ਦੇ ਲੜਕੇ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐੱਸ. ਐੱਚ. ਓ. ਅਮਨਦੀਪ ਨਾਹਰ ਨੇ ਦੱਸਿਆ ਕੇ ਉਨ੍ਹਾਂ ਨੂੰ ਅੱਜ ਦੁਪਹਿਰ ਕਰੀਬ 12 ਵਜੇ ਸੂਚਨਾ ਮਿਲੀ ਕੇ ਬਜ਼ੁਰਗ ਮਾਤਾ ਹਰਭਜਨ ਕੌਰ (75) ਪਤਨੀ ਚਰਨ ਸਿੰਘ ਤੇ ਉਸ ਦਾ ਲੜਕਾ ਹਰਵਿੰਦਰ ਸਿੰਘ (55) ਦੇ ਘਰ ਵਿਚੋਂ ਧੂੰਆਂ ਨਿਕਲ ਰਿਹਾ ਹੈ। ਪੁਲਸ ਪਾਰਟੀ ਨੇ ਜਦੋਂ ਮੌਕੇ ’ਤੇ ਜਾ ਕੇ ਦੇਖਿਆਂ ਤਾਂ ਘਰ ਦਾ ਦਰਵਾਜ਼ਾ ਬੰਦ ਸੀ ਤੇ ਕਮਰੇ ਨੂੰ ਲੱਗੀ ਜਾਲੀ ਪਾੜ ਕੇ ਅੰਦਰ ਵੜ ਕੇ ਦੇਖਿਆਂ ਤਾਂ ਕਮਰੇ ’ਚ ਅੱਗ ਲੱਗਣ ਕਾਰਣ ਦੋਨੋ ਮਾਂ-ਪੁੱਤ ਬੁਰੀ ਤਰ੍ਹਾਂ ਸੜਣ ਕਾਰਣ ਦਮ ਤੋੜ ਚੁੱਕੇ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸੱਕਿਆਂ। ਦੋਨਾਂ ਲਾਸ਼ਾਂ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਕੇ 174 ਦੀ ਕਾਰਵਾਈ ਕਰ ਕੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਮੋਰਚਰੀ ’ਚ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            