ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ
Friday, Aug 25, 2023 - 05:42 PM (IST)
ਜਲੰਧਰ (ਜ.ਬ)- ਦਿਹਾਤੀ ਕ੍ਰਾਈਮ ਬ੍ਰਾਂਚ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਮਾਂ-ਪੁੱਤ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 57 ਗ੍ਰਾਮ ਹੈਰੋਇਨ ਅਤੇ 1 ਲੱਖ 10 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ’ਚ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪੁਸ਼ਪਬਾਲੀ ਲਗਾਤਾਰ ਨਸ਼ਾ ਸਮੱਗਲਰਾਂ ਨੂੰ ਕਾਬੂ ਕਰ ਰਹੇ ਹਨ।
ਇਸੇ ਲੜੀ ਤਹਿਤ ਸਬ-ਇੰਸਪੈਕਟਰ ਪੁਲਸ ਪਾਰਟੀ ਸਮੇਤ ਰਾਮਾਮੰਡੀ, ਪੂਰਨਪੁਰ ਗੁਰਦੁਆਰਾ ਤੱਲ੍ਹਣ ਸਾਹਿਬ ਵੱਲ ਜਾ ਰਹੇ ਸਨ ਤਾਂ ਪੁਲਸ ਨੇ ਵੇਖਿਆ ਕਿ ਇਕ ਔਰਤ ਅਤੇ ਇਕ ਨੌਜਵਾਨ ਸਕੂਟਰ ’ਤੇ ਆ ਰਹੇ ਸਨ। ਪੁਲਸ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਨ੍ਹਾਂ ਨੇ ਸਕੂਟਰੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਸੰਤੁਲਨ ਗੁਆ ਬੈਠਣ ’ਤੇ ਉਹ ਜ਼ਮੀਨ ’ਤੇ ਡਿੱਗ ਗਏ। ਪੁਲਸ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਔਰਤ ਨੇ ਆਪਣਾ ਨਾਂ ਜਸਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ ਤੇ ਨੌਜਵਾਨ ਨੇ ਆਪਣੀ ਪਛਾਣ ਹਰਪ੍ਰੀਤ ਕੁਮਾਰ ਉਰਫ਼ ਪੀਤਾ ਦੋਵੇਂ ਵਾਸੀ ਪਿੰਡ ਤੱਲ੍ਹਣ ਥਾਣਾ ਪਤਾਰਾ ਵਜੋਂ ਦੱਸੀ।
ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼
ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਦੋਵੇਂ ਮਾਂ-ਪੁੱਤ ਹਨ, ਜਦੋਂ ਪੁਲਸ ਨੇ ਸਕੂਟਰੀ ਦੀ ਤਲਾਸ਼ੀ ਲਈ ਤਾਂ ਡਿਗੀ ’'ਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆ, ਜਿਸ ’ਚ 57 ਗ੍ਰਾਮ ਹੈਰੋਇਨ ਸੀ, ਇਸ ਦੇ ਨਾਲ ਹੀ ਡਿਗੀ ’ਚੋਂ ਇਕ ਲੇਡੀਜ਼ ਪਰਸ ਵੀ ਬਰਾਮਦ ਹੋਇਆ, ਜਿਸ ’ਚੋਂ 1 ਲੱਖ 10 ਹਜ਼ਾਰ ਰੁਪਏ ਬਰਾਮਦ ਹੋਏ। ਪੁਲਸ ਨੇ ਦੋਵੇਂ ਮੁਲਜ਼ਮ ਮਾਂ-ਪੁੱਤ ਖ਼ਿਲਾਫ਼ ਪਤਾਰਾ ਥਾਣਾ ’ਚ ਕੇਸ ਦਰਜ ਕਰ ਲਿਆ ਹੈ। ਇੰਚਾਰਜ ਪੁਸ਼ਪਬਾਲੀ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਂ-ਪੁੱਤ ਦੋਵੇਂ ਨਸ਼ਾ ਵੇਚਣ ਦਾ ਕੰਮ ਕਰਦੇ ਹਨ।
ਮੁਲਜ਼ਮ ਔਰਤ ਜਸਵਿੰਦਰ ਕੌਰ ਖ਼ਿਲਾਫ਼ ਪਤਾਰਾ ਤੇ ਰਾਮਾ ਮੰਡੀ ਥਾਣਿਆਂ ’ਚ ਪਹਿਲਾਂ ਹੀ ਨਸ਼ਾ ਤਸਕਰੀ ਦੇ 7 ਕੇਸ ਦਰਜ ਹਨ। ਦੂਜੇ ਮੁਲਜ਼ਮ ਪੁੱਤਰ ਹਰਪ੍ਰੀਤ ਕੁਮਾਰ ਵੀ 3 ਸਾਲ ਪਹਿਲਾਂ ਇਕ ਨਿੱਜੀ ਸਕੂਲ ਦਾ ਡਰਾਈਵਰ ਸੀ। ਇਸ ਨਾਲ ਉਹ ਨਸ਼ੇ ਦਾ ਆਦੀ ਹੋ ਗਿਆ ਅਤੇ ਆਪਣੀ ਮਾਂ ਨਾਲ ਮਿਲ ਕੇ ਨਸ਼ਾ ਵੇਚਣ ਲੱਗਾ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।
ਮਾਂ ਨੂੰ ਕੀ ਸੁਧਰਨਾ ਕੀ ਸੀ, ਪੁੱਤ ਆਪ ਵੀ ਵਿਗਾੜ ਗਿਆ
ਪੁਲਸ ਜਾਂਚ 'ਚ ਇਹ ਗੱਲ ਸਾਬਤ ਹੋ ਗਈ ਹੈ ਕਿ ਜਸਵਿੰਦਰ ਕੌਰ ਪਹਿਲਾਂ ਸ਼ਰਾਬ ਦੀ ਸਮੱਗਲਿੰਗ ਕਰਦੀ ਸੀ ਪਰ ਬਾਅਦ ’ਚ ਜਲਦੀ ਪੈਸੇ ਕਮਾਉਣ ਲਈ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਪੈ ਗਈ। ਦੋਸ਼ੀ ਔਰਤ ਖ਼ਿਲਾਫ਼ ਪਹਿਲਾ ਨਸ਼ਾ ਸਮੱਗਲਿੰਗ ਦਾ ਮਾਮਲਾ ਥਾਣਾ ਪਤਾਰਾ ਵਿਖੇ 4 ਮਈ 2022 ਨੂੰ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਬੇਟੇ ਨੂੰ ਵੀ ਨਸ਼ਾ ਸਮੱਗਲਿੰਗ ਦੇ ਧੰਦੇ ’ਚ ਧੱਕਣਾ ਸ਼ੁਰੂ ਕਰ ਦਿੱਤਾ। ਇੰਚਾਰਜ ਪੁਸ਼ਪਬਾਲੀ ਦਾ ਕਹਿਣਾ ਹੈ ਕਿ ਪੁਲਸ ਦੋਵਾਂ ਦੋਸ਼ੀਆਂ ਦੇ ਬੈਂਕ ਖਾਤਿਆਂ ਦੇ ਵੇਰਵੇ ਕੱਢਣ ਦੇ ਨਾਲ-ਨਾਲ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਇਨ੍ਹਾਂ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਕਿੰਨੀ ਜਾਇਦਾਦ ਖ਼ਰੀਦੀ ਹੈ, ਤਾਂ ਜੋ ਉਸ ਨੂੰ ਅਟੈਚ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਨਵਾਂਸ਼ਹਿਰ ਵਿਖੇ ਛੱਪੜ 'ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ, ਚਾਰ ਭੈਣਾਂ ਦਾ ਸੀ ਇਕਲੌਤਾ ਭਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ