ਰੇਲ ਗੱਡੀ ਦੀ ਫੇਟ ਵੱਜਣ ਕਾਰਨ ਹੋਈ ਮਾਂ ਪੁੱਤ ਦੀ ਮੌਤ
Wednesday, Dec 06, 2017 - 04:06 PM (IST)

ਬੁਢਲਾਡਾ (ਬਾਂਸਲ) : ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਨੂੰ ਕਰੋਸ ਕਰਦਿਆਂ ਇਕ ਨੰਬਰ ਪਲੇਟਫਾਰਮ 'ਤੇ ਆ ਰਹੀ ਮਾਂ ਅਤੇ ਉਸਦੇ ਗੋਦੀ ਚੱਕਿਆ ਚਾਰ ਮਹੀਨਿਆ ਦੇ ਪੁੱਤਰ ਦੀ ਰੇਲ ਗੱਡੀ ਨਾਲ ਫੇਟ ਵੱਜਣ ਕਾਰਨ ਮੌਤ ਹੌਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਚੌਂਕੀ ਦੇ ਇੰਚਾਰਜ਼ ਸੁਦਾਗਰ ਸਿੰਘ ਨੇ ਦੱਸਿਆ ਕਿ ਕਿਰਨਜੀਤ ਕੌਰ (30) ਪਤਨੀ ਰੰਜੂਨ ਹਾਲ ਅਬਾਦ ਵਾਰਡ ਨੰਬਰ 17 ਆਪਣੀ ਭੈਣ ਕੋਲ ਰਹਿ ਰਹੀ ਸੀ। ਸਵੇਰੇ 2 ਨੰਬਰ ਪਲੇਟਫਾਰਮ ਤੋਂ ਇਕ ਨੰਬਰ ਪਲੇਟਫਾਰਮ 'ਤੇ ਆਪਣੇ ਬੱਚੇ ਨਾਲ ਕਰੋਸ ਕਰਨ ਲੱਗੀ ਤਾਂ ਅਚਾਨਕ ਬਠਿੰਡਾ ਤੋਂ ਜਾਖਲ ਨੂੰ ਜਾ ਰਹੀ ਮਾਲ ਗੱਡੀ ਨਾਲ ਟਕਰਾ ਗਈ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੇ ਪਿਤਾ ਲੀਲਾ ਸਿੰਘ ਵਾਸੀ ਪਿੰਡ ਨੰਗਲ ਕਲਾ ਦੇ ਬਿਆਨ ਦੇ ਆਧਾਰ 'ਤੇ ਲਾਸ਼ ਨੂੰ ਕਬਜ਼ੇ 'ਚ ਲੈਣ ਲੈ ਲਿਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਦੇ ਦਿੱਤੀ।