ਲੁਧਿਆਣਾ ''ਚ ਸ਼ਰਮਿੰਦਗੀ ਭਰੀ ਘਟਨਾ, ਬੱਚਿਆਂ ਦੇ ਸਾਹਮਣੇ ਲੁੱਟੀ ਮਾਂ ਦੀ ਆਬਰੂ
Tuesday, Jun 16, 2020 - 06:41 PM (IST)
ਲੁਧਿਆਣਾ (ਜ.ਬ.) : ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਇਕ 25 ਸਾਲਾ ਬੀਬੀ ਨਾਲ ਉਸ ਦੇ 2 ਮਾਸੂਮ ਬੱਚਿਆਂ ਦੇ ਸਾਹਮਣੇ ਉਸ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਬਰ-ਜ਼ਨਾਹ ਦਾ ਦੋਸ਼ ਇਕ ਗੋਦਾਮ ਦੇ ਮਾਲਕ 'ਤੇ ਲੱਗਾ ਹੈ। ਜਿਸ ਨੇ ਬੀਬੀ ਨੂੰ ਨਸ਼ੇ ਵਾਲਾ ਪਾਣੀ ਦੇ ਕੇ ਆਪਣੀ ਇਸ ਕਰਤੂਤ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਨੇ ਸ਼ਹਿਰ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪੀੜਤਾ ਉਸ ਦੇ 2 ਬੇਟੇ ਹਨ। ਇਕ 8 ਸਾਲ ਅਤੇ ਦੂਜਾ 5 ਸਾਲ ਦਾ। ਪਤੀ ਮਜ਼ਦੂਰੀ ਕਰਦਾ ਹੈ, ਜਦਕਿ ਉਹ ਪਰਿਵਾਰ ਦਾ ਢਿੱਡ ਭਰਨ ਲਈ ਲੋਕਾਂ ਤੋਂ ਭੀਖ ਮੰਗਦੀ ਹੈ। 7 ਜੂਨ ਦੀ ਸ਼ਾਮ ਨੂੰ ਲਗਭਗ 5 ਵਜੇ ਉਹ ਭੀਖ ਮੰਗਦੀ ਹੋਈ ਇਕ ਕੌਂਸਲਰ ਦੇ ਦਫਤਰ ਸਾਹਮਣੇ ਇਕ ਗੋਦਾਮ ਵਿਚ ਪੁੱਜੀ। ਉਸ ਸਮੇਂ ਉਕਤ ਬੀਬੀ ਦੇ ਦੋਵੇਂ ਬੱਚੇ ਉਸ ਨਾਲ ਸਨ। ਪੀੜਤਾ ਨੇ ਦੱਸਿਆ ਕਿ ਦੋਸ਼ੀ ਮੁਹੰਮਦ ਫੁਰਕਾਨ ਉਨ੍ਹਾਂ ਨੂੰ ਪਾਣੀ ਪਿਲਾਉਣ ਦੇ ਬਹਾਨੇ ਗੋਦਾਮ ਦੇ ਅੰਦਰ ਲੈ ਗਿਆ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਵੱਡੀ ਵਾਰਦਾਤ, ਸਕੇ ਭਰਾਵਾਂ ਦਾ ਗ਼ੋਲੀਆਂ ਮਾਰ ਕਤਲ
ਪਾਣੀ ਪੀਣ ਦੇ ਕੁੱਝ ਦੇਰ ਬਾਅਦ ਹੀ ਉਹ ਬੇਸੁੱਧ ਹੋ ਗਈ। ਦੋਸ਼ੀ ਉਸ ਨੂੰ ਉੱਪਰ ਦੇ ਕਮਰੇ 'ਚ ਲੈ ਗਿਆ। ਉਸ ਦੇ ਬੱਚਿਆਂ ਦੀਆਂ ਅੱਖਾਂ ਦੇ ਸਾਹਮਣੇ ਦੋਸ਼ੀ ਨੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ। ਕੁੱਝ ਦੇਰ ਬਾਅਦ ਜਦ ਉਹ ਹੋਸ਼ 'ਚ ਆਈ ਤਾਂ ਉਸ ਦੇ ਦੋਵੇਂ ਬੱਚੇ ਜ਼ੋਰ-ਜ਼ੋਰ ਨਾਲ ਰੌਲਾ ਪਾ ਰਹੇ ਸਨ। ਦੋਸ਼ੀ ਨਗਨ ਅਵਸਥਾ 'ਚ ਉਸ ਦੇ ਸਾਹਮਣੇ ਖੜ੍ਹਾ ਆਪਣੇ ਕੱਪੜੇ ਪਾ ਰਿਹਾ ਸੀ। ਦੋਸ਼ੀ ਨੇ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਗਲ ਘੁੱਟ ਕੇ ਮਾਰਨ ਦੀ ਧਮਕੀ ਦਿੱਤੀ। ਇਸ ਕਰਤੂਤ ਨੂੰ ਅੰਜਾਮ ਦੇਣ ਤੋਂ ਬਾਅਦ ਮਹਿਲਾ ਦੀ ਇੱਜ਼ਤ ਚੰਦ ਪੈਸਿਆਂ 'ਚ ਲਗਾਈ। ਇਸ ਘਟਨਾ ਨੂੰ ਭੁੱਲ ਜਾਣ ਲਈ ਦੋਸ਼ੀ ਨੇ ਉਕਤ ਬੀਬੀ ਨੂੰ 7000 ਰੁਪਏ ਦੇਣ ਦਾ ਯਤਨ ਕੀਤਾ ਅਤੇ ਇਸ ਦੇ ਬਦਲੇ 'ਚ ਸ਼ਹਿਰ ਛੱਡ ਕੇ ਭੱਜ ਜਾਣ ਦੀ ਵੀ ਧਮਕੀ ਦਿੱਤੀ।ਇਸ ਘਟਨਾ ਕਾਰਨ ਪੀੜਤਾ ਸਹਿਮ ਗਈ ਅਤੇ ਕਿਸੇ ਨੂੰ ਕੁੱਝ ਨਹੀਂ ਦੱਸ ਸਕੀ। ਘਟਨਾ ਦਾ ਪਤਾ ਜਦ ਬਰਾਦਰੀ ਦੇ ਲੋਕਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਉਕਤ ਬੀਬੀ ਦਾ ਹੌਸਲਾ ਵਧਾਇਆ ਅਤੇ ਮੁਲਜ਼ਮ ਨੂੰ ਸਜ਼ਾ ਦਿਵਾਉਣ ਲਈ ਪ੍ਰੇਰਿਤ ਕੀਤਾ। ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਥਾਣਾ ਇੰਚਾਰਜ ਸਬ ਇੰਸ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਮੁਲਜ਼ਮ ਨੂੰ ਸਖ਼ਤ ਸਜ਼ਾ ਮਿਲੇ
ਯੂਥ ਕਾਂਗਰਸੀ ਨੇਤਾ ਅਤੇ ਸਮਾਜ ਸੇਵੀ ਹੈਪੀ ਕਾਲਣਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਜੋ ਮਦਦ ਦੇ ਨਾਂ 'ਤੇ ਗਰੀਬ ਜਨਾਨੀਆਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਦੇ ਹਨ। ਉਨ੍ਹਾਂ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਮੁਲਜ਼ ਨੂੰ ਜਲਦ ਗ੍ਰਿਫਤਾਰ ਕਰ ਕੇ ਪੀੜਤਾ ਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ : ਵੀਡੀਓ 'ਚ ਦੇਖੋ, ਘਰੋਂ ਭੱਜੇ ਮੁੰਡਾ-ਕੁੜੀ ਦੇ ਵਿਆਹ 'ਚ ਜਾ ਰਹੇ ਦੋਸਤਾਂ 'ਤੇ ਕਿਵੇਂ ਵਰ੍ਹਿਆ ਪਰਿਵਾਰ ਦਾ ਗੁੱਸਾ