ਪੰਜਾਬ ’ਚ ਅਗਲੇ 24 ਘੰਟਿਆਂ ਤੱਕ ਕਈ ਥਾਈਂ ਮੀਂਹ ਦੀ ਸੰਭਾਵਨਾ
Monday, Sep 16, 2019 - 09:28 PM (IST)

ਚੰਡੀਗੜ੍ਹ (ਯੂ. ਐੱਨ. ਆਈ.)–ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਮੰਗਲਵਾਰ ਤੇ ਬੁੱਧਵਾਰ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ ਵੀ 22 ਸਤੰਬਰ ਤੱਕ ਮੌਸਮ ਦੇ ਖਰਾਬ ਰਹਿਣ ਦੀ ਉਮੀਦ ਹੈ। ਇਸ ਸਮੇਂ ਦੌਰਾਨ ਹਿਮਾਚਲ ਦੇ ਕਈ ਹਿੱਸਿਆਂ ਵਿਚ ਮੀਂਹ ਪੈ ਸਕਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ, ਚੰਡੀਗੜ੍ਹ, ਆਦਮਪੁਰ, ਜਲੰਧਰ, ਲੁਧਿਆਣਾ ਤੇ ਨਾਲ ਲੱਗਦੇ ਇਲਾਕਿਆਂ 'ਚ ਹਲਕੀ ਵਰਖਾ ਹੋਈ। ਹਿਮਾਚਲ ਪ੍ਰਦੇਸ਼ ਦੇ ਹੇਠਲੇ ਇਲਾਕਿਆਂ ਵਿਚ ਵੀ ਮੀਂਹ ਪੈਣ ਕਾਰਣ ਹੁੰਮਸ ਵਧ ਗਈ ਹੈ ਜਦਕਿ ਉੱਚੇ ਇਲਾਕਿਆਂ ਵਿਚ ਬੱਦਲ ਛਾਏ ਰਹਿਣ ਕਾਰਨ ਮੌਸਮ ਖੁਸ਼ਗਵਾਰ ਬਣ ਗਿਆ ਹੈ। ਸ਼ਿਮਲਾ ਵਿਚ ਸੋਮਵਾਰ ਹਲਕੀ ਧੁੱਪ ਚੜ੍ਹੀ।