ਚੈਕਿੰਗ ਦੌਰਾਨ ਘਰ ''ਚ ਪਾਇਆ ਗਿਆ ਲਾਰਵਾ

Friday, Jul 12, 2024 - 05:21 PM (IST)

ਚੈਕਿੰਗ ਦੌਰਾਨ ਘਰ ''ਚ ਪਾਇਆ ਗਿਆ ਲਾਰਵਾ

ਭੁੱਚੋ ਮੰਡੀ (ਨਾਗਪਾਲ) : ਨਗਰ ਕੌਂਸਲ ਵਲੋਂ ਵਾਰਡ ਨੰਬਰ-11 ਦੀ ਗਲੀ ਵਿਚਲੇ 2 ਦਰਜਨ ਘਰਾਂ 'ਚ ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਕੀਤੀ ਗਈ। ਨਗਰ ਕੌਂਸਲ ਦੇ ਸੈਨਟਰੀ ਇੰਚਾਰਜ ਸਤੀਸ ਚੰਦਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਕ ਘਰ 'ਚ ਪਏ ਫ਼ਰਿੱਜ ਦੀ ਟਰੇ 'ਚ ਲਾਰਵਾ ਪਾਇਆ ਗਿਆ।

ਉਸ ਨੂੰ ਤੁਰੰਤ ਨਸਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਕੂਲਰਾਂ, ਖ਼ਾਲੀ ਡਰੰਮ, ਗਮਲਿਆਂ ਅਤੇ ਪੁਰਾਣੇ ਟਾਇਰਾਂ 'ਚ ਪਾਣੀ ਖੜ੍ਹਾ ਨਾ ਹੋਣ ਦੇਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਅੰਦਰ ਫੋਗਿੰਗ ਕਰਵਾਈ ਜਾ ਰਹੀ ਹੈ।


author

Babita

Content Editor

Related News