ਅੰਮ੍ਰਿਤਸਰ ਤੋਂ ਪਹਿਲੀ ਵਾਰ ਰੇਲ ਮਾਰਗ ਰਾਹੀਂ ਪਰਸੀਮੋਨ ਫ਼ਲਾਂ ਦੀ ਢੋਆ-ਢੁਆਈ, ਮੰਗਲੂਰੂ ਜੰਕਸ਼ਨ ਭੇਜੇ ਗਏ 106 ਪੈਕਟ

Tuesday, Oct 06, 2026 - 11:23 AM (IST)

ਅੰਮ੍ਰਿਤਸਰ ਤੋਂ ਪਹਿਲੀ ਵਾਰ ਰੇਲ ਮਾਰਗ ਰਾਹੀਂ ਪਰਸੀਮੋਨ ਫ਼ਲਾਂ ਦੀ ਢੋਆ-ਢੁਆਈ, ਮੰਗਲੂਰੂ ਜੰਕਸ਼ਨ ਭੇਜੇ ਗਏ 106 ਪੈਕਟ

ਅੰਮ੍ਰਿਤਸਰ (ਜਸ਼ਨ)- ਫ਼ਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਪਹਿਲੀ ਵਾਰ ਪਰਸੀਮੋਨ ਫ਼ਲਾਂ ਦੀ ਰੇਲ ਮਾਰਗ ਰਾਹੀਂ ਆਊਟਵਰਡ ਲੋਡਿੰਗ ਕੀਤੀ ਗਈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਰਹਿਨੁਮਾਈ ਹੇਠ ਵਪਾਰਕ ਮਾਲ ਦੀ ਰੇਲ ਆਵਾਜਾਈ ਦੇ ਮਾਧਿਅਮ ਨਾਲ ਢੋਆ-ਢੁਆਈ ਨੂੰ ਉਤਸ਼ਾਹਿਤ ਕਰਨ ਲਈ ਮੰਡਲ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਫਿਰ ਲਵੇਗਾ ਕਰਵਟ, ਅਗਲੇ 4 ਦਿਨ ਹਨ੍ਹੇਰੀ-ਝੱਖੜ ਦੀ ਚਿਤਾਵਨੀ

ਇਸੇ ਲੜੀ ਤਹਿਤ 4 ਅਕਤੂਬਰ 2026 ਨੂੰ ਟ੍ਰੇਨ ਨੰਬਰ 12484 ਅੰਮ੍ਰਿਤਸਰ-ਤਿਰੂਵਨੰਤਪੁਰਮ ਵੀਕਲੀ ਸੁਪਰਫ਼ਾਸਟ ਐਕਸਪ੍ਰੈੱਸ ਵਿੱਚ ਅੰਮ੍ਰਿਤਸਰ ਤੋਂ ਪਰਸੀਮੋਨ ਫ਼ਲਾਂ ਦੀ ਸਫ਼ਲਤਾਪੂਰਵਕ ਲੋਡਿੰਗ ਕੀਤੀ ਗਈ। ਇਸ ਟ੍ਰੇਨ ਦੇ ਮਾਧਿਅਮ ਨਾਲ 106 ਪੈਕਟਾਂ ਵਿੱਚ ਕੁੱਲ 2,180 ਕਿਲੋਗ੍ਰਾਮ ਪਰਸੀਮੋਨ ਫ਼ਲ ਮੰਗਲੂਰੂ ਜੰਕਸ਼ਨ ਲਈ ਭੇਜੇ ਗਏ।

ਇਹ ਵੀ ਪੜ੍ਹੋ- ਪੰਜਾਬ: Love Marriage ਦੀ ਰੰਜ਼ਿਸ਼ 'ਚ ਮੁੰਡੇ ਦਾ ਕਤਲ, ਕੁੜੀ ਵਾਲਿਆਂ ਨੇ ਪਿਓ-ਪੁੱਤ ਨੂੰ ਮਾਰੀਆਂ ਸੀ ਗੋਲੀਆਂ

ਫ਼ਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਮੰਡਲ ਕਮਰਸ਼ੀਅਲ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮਾਂਬੱਧ ਮਾਲ ਆਵਾਜਾਈ ਵਿਵਸਥਾ ਵਪਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲ ਮਾਰਗ ਤੋਂ ਮਾਲ ਦੀ ਢੋਆ-ਢੁਆਈ ਵਪਾਰੀਆਂ ਲਈ ਸੁਵਿਧਾਜਨਕ ਹੋਣ ਦੇ ਨਾਲ-ਨਾਲ ਵਾਤਾਵਰਣ ਦੇ ਅਨੁਕੂਲ ਵੀ ਹੈ। ਉਨ੍ਹਾਂ ਦੱਸਿਆ ਕਿ ਮੰਡਲ ਵੱਲੋਂ ਮਾਲ ਆਵਾਜਾਈ ਨੂੰ ਵਧਾਉਣ ਅਤੇ ਵਪਾਰੀਆਂ ਨੂੰ ਬਿਹਤਰ ਤੇ ਵਾਤਾਵਰਣ-ਅਨੁਕੂਲ ਆਵਾਜਾਈ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਨਵੇਂ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- FAST FOOD 'ਚ ਲਾਪਰਵਾਹੀ, ਮਨਚੂਰੀਅਨ 'ਚੋਂ ਨਿਕਲੀ ਸਰਿੰਜ ਦੀ ਕੈਪ, ਪਰਿਵਾਰ ਦੇ ਉੱਡੇ ਹੋਸ਼ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News