ਮੂਡੀਜ਼ ਨੇ ਚੁੱਕੇ ਮੌਸਮ ਕਾਰਨ ''ਆਧਾਰ'' ਪ੍ਰੋਗਰਾਮ ''ਚ ਹੋਣ ਵਾਲੀਆਂ ਰੁਕਾਵਟਾਂ ''ਤੇ ਸਵਾਲ

09/26/2023 3:10:14 PM

ਜਲੰਧਰ (ਇੰਟ.) : ਗਲੋਬਲ ਰੇਟਿੰਗ ਮੁਖੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਭਾਰਤ ਦੇ ਆਧਾਰ ਪ੍ਰੋਗਰਾਮ ਵਰਗੀਆਂ ਕੇਂਦਰੀਕ੍ਰਿਤ ਪਛਾਣ ਪ੍ਰਣਾਲੀਆਂ ਵਿਚ ਸੁਰੱਖਿਆ ਅਤੇ ਪ੍ਰਾਇਵੇਸੀ ਸਬੰਧੀ ਕਮਜ਼ੋਰੀਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਮੂਡੀਜ਼ ਨੇ ਆਪਣੇ ਸਰਵੇ ਵਿਚ ਦੇਖਿਆ ਹੈ ਕਿ ਵਿਲੱਖਣ ਆਈ. ਡੀ. ਪ੍ਰਣਾਲੀ ਦੇ ਨਤੀਜੇ ਵਜੋਂ ਅਕਸਰ ਇਹ ਸੇਵਾ ਗੈਰ-ਸਵੀਕਾਰਯੋਗ ਹੁੰਦੀ ਹੈ। ਆਧਾਰ ਪ੍ਰਣਾਲੀ ਫਿੰਗਰਪ੍ਰਿੰਟ ਜਾਂ ਆਈਰਿਸ ਸਕੈਨ ਅਤੇ ਵਨ-ਟਾਈਮ-ਪਾਸਕੋਡ (ਓ. ਟੀ. ਪੀ.) ਵਰਗੇ ਬਦਲ ਦੇ ਮਾਧਿਅਮ ਰਾਹੀਂ ਤਸਦੀਕ ਨਾਲ ਜਨਤਕ ਅਤੇ ਨਿੱਜੀ ਸੇਵਾਵਾਂ ਤੱਕ ਪਹੁੰਚ ਨੂੰ ਸਮਰੱਥ ਬਣਾਉਂਦੀ ਹੈ। ਹਾਲਾਂਕਿ ਨਮੀ ਯਾਨੀ ਹਵਾ ਵਿਚ ਜਲਵਾਸ਼ਪ ਵਧੇਰੇ ਹੋਣ ਕਾਰਨ ਬਾਇਓਮੈਟ੍ਰਿਕ ਤਕਨਾਲੋਜੀ ਦੀ ਵਰਤੋਂ ਗੈਰ-ਭਰੋਸੇਯੋਗ ਹੈ। ਮੂਡੀਜ਼ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ’ਚ ਲੋਕਾਂ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਰਾਲੀ ਦਾ ਸਹੀ ਉਪਚਾਰ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ, ਕੀਤੀ ਇਹ ਅਪੀਲ

ਬਾਇਓਮੈਟ੍ਰਿਕ ਤਕਨਾਲੋਜੀ ਦੀ ਭਰੋਸੇਯੋਗਤਾ
ਭਾਰਤੀ ਵਿਸ਼ੇਸ਼ ਪਛਾਣ ਅਥਾਰਿਟੀ (ਯੂ. ਆਈ. ਡੀ. ਏ. ਆਈ.) ਆਧਾਰ ਦਾ ਪ੍ਰਬੰਧਨ ਕਰਦਾ ਹੈ, ਜਿਸ ਦਾ ਟੀਚਾ ਹਾਸ਼ੀਏ ’ਤੇ ਮੌਜੂਦ ਸਮੂਹਾਂ ਨੂੰ ਏਕੀਕ੍ਰਿਤ ਕਰਨਾ ਅਤੇ ਕਲਿਆਣਕਾਰੀ ਲਾਭਾਂ ਦੀ ਪਹੁੰਚ ਦਾ ਵਿਸਤਾਰ ਕਰਨਾ ਹੈ। ਇਸ ਪ੍ਰਣਾਲੀ ਦੇ ਨਤੀਜੇ ਵਜੋਂ ਅਕਸਰ ਸੇਵਾ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਵਿਸ਼ੇਸ਼ ਤੌਰ ’ਤੇ ਗਰਮ ਅਤੇ ਨਮੀ ਵਾਲੇ ਪੌਣ-ਪਾਣੀ ਵਿਚ ਹੱਥੀਂ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਬਾਇਓਮੈਟ੍ਰਿਕ ਤਕਨਾਲੋਜੀਆਂ ਦੀ ਭਰੋਸੇਯੋਗਤਾ ਘੱਟ ਹੋ ਜਾਂਦੀ ਹੈ।

ਅਧਿਕਾਰਕ ਕਲਿਆਣ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸਿੱਧੇ ਲਾਭ ਟਰਾਂਸਫਰ ਲਈ ਸਰਕਾਰ ਵਲੋਂ ਆਧਾਰ ਨੂੰ ਅਪਣਾਉਣ ਅਤੇ ਵਿਸ਼ੇਸ਼ ਤੌਰ ’ਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਐਕਟ ਦੇ ਤਹਿਤ ਮਜ਼ਦੂਰਾਂ ਲਈ ਆਧਾਰ ਆਧਾਰਿਤ ਭੁਗਤਾਨ ਨੂੰ ਲਾਜ਼ਮੀ ਕਰਨ ਦੇ ਨਿਰਦੇਸ਼ ਦੇ ਮੱਦੇਨਜ਼ਰ ਰੇਟਿੰਗ ਏਜੰਸੀ ਦੀਆਂ ਟਿੱਪਣੀਆਂ ਅਹਿਮ ਹਨ। ਅਗਸਤ ਵਿਚ ਸਰਕਾਰ ਨੇ ਮਨਰੇਗਾ ਲਾਭਪਾਤਰੀਆਂ ਲਈ ਆਧਾਰ-ਆਧਾਰਿਤ ਭੁਗਤਾਨ ਪ੍ਰਣਾਲੀ (ਏ. ਬੀ. ਪੀ. ਐੱਸ.) ’ਤੇ ਸਵਿੱਚ ਕਰਨ ਦੀ ਸਮਾਂ ਹੱਦ ਪੰਜਵੀਂ ਵਾਰ ਵਧਾ ਦਿੱਤੀ ਹੈ, ਇਸ ਨੂੰ 31 ਦਸੰਬਰ 2023 ਤੱਕ ਵਧਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ICP ਅਟਾਰੀ 'ਤੇ 11 ਸਾਲ ਬਾਅਦ ਵੀ ਨਹੀਂ ਲੱਗਿਆ ਟਰੱਕ ਸਕੈਨਰ, ਗ੍ਰਹਿ ਮੰਤਰੀ ਸ਼ਾਹ ਅੱਗੇ ਵਪਾਰੀ ਚੁੱਕਣਗੇ ਮੁੱਦਾ

ਇਕ ਰਿਪੋਰਟ ਵਿਚ ਮੂਡੀਜ਼ ਨੇ ਆਧਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਆਈ. ਡੀ. ਪ੍ਰੋਗਰਾਮ ਵਜੋਂ ਸਵੀਕਾਰ ਕੀਤਾ ਜੋ ਬਾਇਓਮੈਟ੍ਰਿਕ ਅਤੇ ਜਨਸੰਖਿਆ ਡਾਟਾ ਦੀ ਵਰਤੋਂ ਕਰ ਕੇ 1.2 ਬਿਲੀਅਨ ਤੋਂ ਵੱਧ ਭਾਰਤੀ ਨਿਵਾਸੀਆਂ ਨੂੰ ਵਿਲੱਖਣ ਨੰਬਰ ਜਾਰੀ ਕਰਦਾ ਹੈ। ਰੇਟਿੰਗ ਏਜੰਸੀ ਨੇ ਆਧਾਰ ਅਤੇ ਇਕ ਨਵੇਂ ਕ੍ਰਿਪਟੋ ਆਧਾਰਤ ਡਿਜੀਟਲ ਪਛਾਣ ਟੋਕਨ ਜਿਸ ਨੂੰ ਵਰਲਡਲਾਈਨ ਕਿਹਾ ਜਾਂਦਾ ਹੈ, ਨੂੰ ਦਨੀਆ ’ਚ ਡਬਲ ਡਿਜੀਟਲ ਆਈ. ਡੀ. ਸਿਸਟਮ ਕਿਹਾ ਹੈ ਜੋ ਆਪਣੇ ਪੈਮਾਨੇ ਅਤੇ ਇਨੋਵੇਸ਼ਨ ਦੀ ਲਿਮਟ ਕਾਰਨ ਖੜ੍ਹੇ ਹਨ।

ਸੰਵੇਦਨਸ਼ੀਲ ਜਾਣਕਾਰੀ ਦਾ ਵਧਦਾ ਜੋਖਮ
ਹਾਲਾਂਕਿ ਮੂਡੀਜ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਪ੍ਰਾਇਵੇਸੀ ਅਤੇ ਸੁਰੱਖਿਆ ਦੇ ਸਬੰਧ ਵਿਚ ਜਾਂਚ ਕੀਤੀ ਹੈ। ਮੂਡੀਜ਼ ਨੇ ਕਿਹਾ ਕਿ ਆਧਾਰ ਵਰਗੀਆਂ ਆਈ. ਡੀ. ਪ੍ਰਣਲੀਆਂ ਵਿਸ਼ੇਸ਼ ਸੰਸਥਾਵਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਦੀ ਇਕਾਗਰਤਾ ਦਾ ਕਾਰਨ ਬਣਦੀਆਂ ਹਨ ਅਤੇ ਡਾਟਾ ਉਲੰਘਣਾਵਾਂ ਦੇ ਜੋਖਮ ਨੂੰ ਵਧਾਉਂਦੀਆਂ ਹਨ। ਮੂਡੀਜ਼ ਨੇ ਬਲਾਕਚੇਨ ਸਮਰੱਥਾਵਾਂ ਦੇ ਆਧਾਰ ’ਤੇ ਡਿਜੀਟਲ ਵਾਲੇਟ ਵਰਗੇ ਵਿਕੇਂਦਰੀਕ੍ਰਿਤ ਆਈ. ਡੀ. (ਡੀ. ਆਈ. ਡੀ.) ਸਿਸਟਮ ਲਈ ਇਕ ਪਿੱਚ ਬਣਾਈ ਹੈ ਜੋ ਯੂਜ਼ਰਸ ਨੂੰ ਵਧੇਰੇ ਕੰਟਰੋਲ ਮੁਹੱਈਆ ਕਰਦੀ ਹੈ। ਇਹ ਉਨ੍ਹਾਂ ਦਾ ਨਿੱਜੀ ਡਾਟਾ ਅਤੇ ਆਨਲਾਈਨ ਧੋਖਾਦੇਹੀ ਨੂੰ ਘੱਟ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News