ਮਾਨਸੂਨ ਨੂੰ ਬਰੇਕਾਂ, ਅੱਜ ਤੇ ਕੱਲ ਮੌਸਮ ਰਹੇਗਾ ਖੁਸ਼ਕ

09/10/2019 6:28:52 PM

ਜਲੰਧਰ (ਵੈਬ ਡੈਸਕ)- ਦੱਖਣੀ ਪੱਛਮੀ ਮਾਨਸੂਨ ਦੀ ਵਿਧਾਇਗੀ ਦਾ ਸਮਾਂ ਨੇੜੇ ਆਉਂਦਿਆਂ ਹੀ ਮਾਨਸੂਨ ਦੀਆਂ ਸਰਗਰਮੀਆਂ ਨੂੰ ਬ੍ਰੇਕਾਂ ਲਗ ਗਈਆਂ ਹਨ। ਬੁੱਧਵਾਰ ਅਤੇ ਵੀਰਵਾਰ ਪੰਜਾਬ ’ਚ ਮੌਸਮ ਖੁਸ਼ਕ ਰਹੇਗਾ ਪਰ ਸ਼ੁੱਕਰਵਾਰ ਕਿਤੇ ਕਿਤੇ ਹਲਕੀ ਵਰਖਾ ਹੋ ਸਕਦੀ ਹੈ। ਪਿਛਲੇ ਇਕ ਹਫਤੇ ਤੋਂ ਪੰਜਾਬ ’ਚ ਮੀਂਹ ਨਾ ਪੈਣ ਕਾਰਨ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹਾਲਤ ’ਚ ਲੋਕ ਮੀਂਹ ਦੀ ਉਡੀਕ ਕਰ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਥੋੜਾ ਵੱਧ ਸੀ। ਬਠਿੰਡਾ ਵਿਖੇ ਇਹ 26 ਡਿਗਰੀ ਸੀ, ਪਟਿਆਲਾ ਵਿਖੇ 28, ਜਲੰਧਰ ਨੇੜੇ ਆਦਮਪੁਰ ’ਚ 26, ਗੁਰਦਾਸਪੁਰ ’ਚ 27 ਅਤੇ ਸ਼੍ਰੀਨਗਰ ’ਚ 13 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ ’ਚ ਮੰਗਲਵਾਰ ਘੱਟੋ ਘੱਟ ਤਾਪਮਾਨ 16, ਮਨਾਲੀ ’ਚ 13 ਅਤੇ ਕਲਪਾ 11 ਡਿਗਰੀ ਤਾਪਮਾਨ ਰਿਹਾ।


Sunny Mehra

Content Editor

Related News