ਮਾਨਸੂਨ ਸੈਸ਼ਨ : ਦੂਜੇ ਦਿਨ ਦੀ ਕਾਰਵਾਈ ਸ਼ੁਰੂ, ਸਿੱਧੂ ਤੇ ਮਜੀਠੀਆ ਗੈਰ ਹਾਜ਼ਰ

Monday, Aug 05, 2019 - 11:22 AM (IST)

ਮਾਨਸੂਨ ਸੈਸ਼ਨ : ਦੂਜੇ ਦਿਨ ਦੀ ਕਾਰਵਾਈ ਸ਼ੁਰੂ, ਸਿੱਧੂ ਤੇ ਮਜੀਠੀਆ ਗੈਰ ਹਾਜ਼ਰ

ਚੰਡੀੜ੍ਹ (ਵਰੁਣ) : ਪੰਜਾਬ ਵਿਧਾਨ ਸਭਾ 'ਚ ਮਾਨਸੂਨ ਇਜਲਾਸ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਜਲਾਸ ਦੇ ਦੂਜੇ ਦਿਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਗੈਰ ਹਾਜ਼ਰ ਰਹੇ। ਇਜਲਾਸ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕ ਲਖਬੀਰ ਲੱਖਾ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ। ਕੈਪਟਨ ਨੇ ਕਿਹਾ ਕਿ ਯੂ. ਪੀ. ਐੱਸ. ਸੀ. ਦੀ ਤਰਜ਼ 'ਤੇ ਪੀ. ਸੀ. ਐੱਸ. 'ਚ ਵੀ ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦੇ ਮੌਕੇ ਮੁਹੱਈਆ ਕਰਾਉਣ 'ਤੇ ਸਰਕਾਰ ਵਿਚਾਰ ਕਰ ਰਹੀ ਹੈ। ਯੂ. ਪੀ. ਐੱਸ. ਸੀ. ਦੇ ਇਮਤਿਹਾਨ 'ਚ ਵੱਖ-ਵੱਖ ਵਰਗਾਂ ਲਈ ਇਮਤਿਹਾਨ ਦੇਣ ਦੇ ਮੌਕੇ 6 ਜਨਰਲ ਸ਼੍ਰੇਣੀਆਂ ਲਈ, 9 ਬੀ. ਸੀ., ਅਣਗਿਣਤ ਮੌਤੇ ਐੱਸ. ਸੀ. ਦੇ ਵਿਦਿਆਰਥੀਆਂ ਲਈ ਹਨ।
ਦੱਸ ਦੇਈਏ ਕਿ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਸਾਰੇ ਵਿਰੋਧੀ ਦਲ ਬਿਜਲੀ ਬਿੱਲ, ਮਹਿੰਗਾਈ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨਾਲ ਦੋ-ਦੋ ਹੱਥ ਕਰਨ ਦੀ ਤਿਆਰੀ 'ਚ ਹਨ। ਘੱਟ ਬਿਜ਼ਨੈੱਸ ਦਾ ਹਵਾਲਾ ਦੇ ਕੇ ਸਰਕਾਰ ਪਹਿਲਾਂ ਹੀ ਇਜਲਾਸ ਨੂੰ ਸੀਮਤ ਕਰਨ 'ਚ ਕਾਮਯਾਬ ਰਹੀ ਹੈ। ਹੁਣ ਸਵਾਲਾਂ ਦੇ ਭੰਡਾਰ 'ਚ ਘੱਟ ਸਮਾਂ ਹੰਗਾਮਾ ਭਰਪੂਰ ਹੀ ਰਹੇਗਾ।


author

Babita

Content Editor

Related News