ਪਹਿਲੀ ਵਾਰ ''ਬਾਦਲਾਂ'' ਤੋਂ ਬਿਨਾਂ ਮਾਨਸੂਨ ਸੈਸ਼ਨ ''ਚ ਪੁੱਜਣਗੇ ਅਕਾਲੀ ਕਿਉਂਕਿ...
Friday, Aug 02, 2019 - 01:00 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ 2 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਬਾਦਲ ਪਿਓ-ਪੁੱਤ ਤੋਂ ਬਿਨਾ ਅਕਾਲੀ ਮਾਨਸੂਨ ਇਜਲਾਸ 'ਚ ਪੁੱਜਣਗੇ ਕਿਉਂਕਿ ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਚੋਂ ਕੋਈ ਇਕ ਸਦਨ 'ਚ ਨਾ ਰਿਹਾ ਹੋਵੇ।
ਇਹ ਹੈ ਮੁੱਖ ਕਾਰਨ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਿਹਤ ਠੀਕ ਨਾ ਹੋਣ ਕਾਰਨ ਉਹ ਇਜਲਾਸ 'ਚ ਸ਼ਾਮਲ ਹੋਣ ਦੀ ਸਥਿਤੀ 'ਚ ਨਹੀਂ ਹਨ, ਜਦੋਂ ਕਿ ਸੁਖਬੀਰ ਬਾਦਲ ਲੋਕ ਸਭਾ ਲਈ ਚੁਣੇ ਜਾਣ ਕਾਰਨ ਪਹਿਲਾਂ ਹੀ ਵਿਧਾਨ ਸਭਾ 'ਚੋਂ ਬਾਹਰ ਹੋ ਚੁੱਕੇ ਹਨ। ਇਸ ਲਈ ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਸਦਨ 'ਚ ਅਕਾਲੀ ਦਲ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੱਥ ਰਹਿ ਸਕਦੀ ਹੈ।