ਮੋਹਲੇਧਾਰ ਮੀਂਹ ਨੇ ਖੋਲ੍ਹੀ ਨਗਰ ਨਿਗਮ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ

08/12/2018 12:43:41 AM

ਪਠਾਨਕੋਟ,   (ਸ਼ਾਰਦਾ)-  ਅੱਜ ਖੇਤਰ ਵਿਚ ਪਏ ਮੋਹਲੇਧਾਰ ਮੀਂਹ ਨੇ ਨਗਰ ਨਿਗਮ ਵੱਲੋਂ  ਪਾਣੀ ਦੀ ਨਿਕਾਸੀ ਲਈ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਅਤੇ ਪੂਰਾ ਸ਼ਹਿਰ ਜਲ-ਥਲ ਹੋ ਗਿਆ। ਸ਼ਹਿਰ ਦਾ ਹਰ ਮੁਹੱਲਾ ਪਾਣੀ ਵਿਚ ਡੁੱਬ ਗਿਆ ਅਤੇ ਸੀਵਰੇਜ ਵਿਵਸਥਾ ਪੂਰੀ ਤਰ੍ਹਾਂ  ਚਰਮਰਾ ਗਈ ਅਤੇ ਨਾਲੀਆਂ ਅਤੇ ਨਾਲਿਆਂ ਦਾ ਗੰਦਾ ਪਾਣੀ ਸਡ਼ਕਾਂ ’ਤੇ ਇਕੱਤਰ ਹੋ ਗਿਆ।  ਇਸ ਦੌਰਾਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।  ®ਸ਼ਹਿਰ ਦੇ ਕਾਲੀ ਮਾਤਾ ਮੰਦਰ ਰੋਡ ’ਤੇ ਲਗਭਗ 2-2 ਫੁੱਟ ਪਾਣੀ ਖਡ਼੍ਹਾ ਹੋ ਗਿਆ ਅਤੇ ਉਥੋਂ ਲੰਘਣ ਸਮੇਂ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਰਨਣਯੋਗ ਹੈ ਕਿ ਉਕਤ ਮਾਰਗ ਵਨ-ਵੇ ਹੈ ਅਤੇ  ਲੋਕ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਨਾਲ ਲਿਫਟ ਮੰਗਦੇ ਦੇਖੇ ਗਏ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਪੇਸ਼ ਆਈਆਂ। ਜ਼ਿਕਰਯੋਗ ਹੈ ਕਿ ਮੀਂਹ ਨਾਲ ਜਲ-ਥਲ ਹੋਣ ਵਾਲੇ ਖੇਤਰ ਸੁੰਦਰ ਨਗਰ, ਮਾਡਲ ਟਾਊਨ, ਸ਼ਾਹਪੁਰ ਚੌਕ, ਮਿਸ਼ਨ ਰੋਡ ਵੀ  ਪਾਣੀ ਵਿਚ ਡੁੱਬ ਗਏ। 
 


Related News