ਹੁਣ ਪੰਜਾਬ ''ਚ ਮਾਨਸੂਨ ਹੌਲੀ-ਹੌਲੀ ਪਵੇਗਾ ਕਮਜ਼ੋਰ

Monday, Jul 30, 2018 - 03:56 PM (IST)

ਹੁਣ ਪੰਜਾਬ ''ਚ ਮਾਨਸੂਨ ਹੌਲੀ-ਹੌਲੀ ਪਵੇਗਾ ਕਮਜ਼ੋਰ

ਲੁਧਿਆਣਾ (ਸਲੂਜਾ) : ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਹੁਣ ਪੰਜਾਬ 'ਚ ਆਉਣ ਵਾਲੇ ਇਕ ਹਫਤੇ ਦੌਰਾਨ ਮਾਨਸੂਨ ਹੌਲੀ-ਹੌਲੀ ਕਮਜ਼ੋਰ ਪਵੇਗਾ, ਜਦੋਂ ਕਿ ਦੇਸ਼ ਦੇ ਦੂਜੇ ਹਿੱਸਿਆਂ 'ਚ ਮਾਨਸੂਨ ਦੇ ਸਰਗਰਮ ਰਹਿਣ ਦੀ ਸੰਭਾਵਨਾ ਬਣੀ ਰਹੇਗੀ।
ਡਾਇਰੈਕਟਰ ਸੁਰਿੰਦਰ ਪਾਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ 30 ਜੁਲਾਈ ਤੋਂ 6 ਅਗਸਤ ਦਰਮਿਆਨ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਬੂੰਦਾਬਾਂਦੀ ਤੇ ਹਲਕੀ ਬਾਰਸ਼ ਦਾ ਦੌਰ ਜਾਰੀ ਰਹਿ ਸਕਦਾ ਹੈ। ਇਸ ਦੇ ਬਾਅਦ ਮਾਨਸੂਨ ਇਕ ਵਾਰ ਫਿਰ ਤੋਂ ਆਪਣੇ ਹੀ ਰੰਗ 'ਚ ਪੰਜਾਬ 'ਚ ਦਸਤਕ ਦੇ ਸਕਦਾ ਹੈ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਨਗਰੀ ਦੇ ਵੱਖ-ਵੱਖ ਹਿੱਸਿਆਂ 'ਚ 29.6 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਹਲਕੀ ਤੋਂ ਮੱਧਮ ਬਾਰਸ਼ ਦੀ ਸੰਭਾਵਨਾ ਪ੍ਰਗਟ ਕੀਤੀ ਹੈ। 


Related News