ਪੰਜਾਬ ''ਚ ਤੈਅ ਸਮੇਂ ਤੋਂ ਪਹਿਲਾਂ ਪੁੱਜਾ ''ਮਾਨਸੂਨ'', ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ

Monday, Jun 14, 2021 - 11:31 AM (IST)

ਪੰਜਾਬ ''ਚ ਤੈਅ ਸਮੇਂ ਤੋਂ ਪਹਿਲਾਂ ਪੁੱਜਾ ''ਮਾਨਸੂਨ'', ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਅਲਰਟ ਜਾਰੀ

ਚੰਡੀਗੜ੍ਹ (ਪਾਲ) : ਚੰਡੀਗੜ੍ਹ ਦੇ ਨਾਲ ਮਾਨਸੂਨ ਨੇ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਨੂੰ ਵੀ ਕਵਰ ਕਰ ਲਿਆ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਅੱਗੇ ਵੱਧਣ ਲਈ ਸਾਰੇ ਹਾਲਾਤ ਬਣੇ ਹੋਏ ਹਨ। ਪੰਜਾਬ ਅਤੇ ਹਰਿਆਣਾ ਦੇ ਬਾਕੀ ਹਿੱਸੇ ਨੂੰ ਮਾਨਸੂਨ ਅਗਲੇ 48 ਘੰਟਿਆਂ ਵਿਚ ਕਵਰ ਕਰ ਲਵੇਗਾ। ਇਸ ਵਾਰ ਮਾਨਸੂਨ ਤੈਅ ਸਮੇਂ ਤੋਂ ਪਹਿਲਾਂ ਹੀ ਪੰਜਾਬ ਪੁੱਜ ਗਿਆ ਹੈ। ਆਮ ਤੌਰ ’ਤੇ ਮਾਨਸੂਨ ਜੂਨ ਦੇ ਆਖ਼ਰੀ ਹਫ਼ਤੇ ਅਤੇ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਆਉਂਦਾ ਹੈ। ਸਾਲ 2019 ਵਿਚ ਜੁਲਾਈ ਮਹੀਨੇ ਮਾਨਸੂਨ ਨੇ ਦਸਤਕ ਦਿੱਤੀ ਸੀ।

ਇਹ ਵੀ ਪੜ੍ਹੋ : ਅਮਰੀਕਾ 'ਚ ਪੜ੍ਹਾਈ ਦੇ ਇੱਛੁਕ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ, US ਅੰਬੈਸੀ ਨੇ ਦਿੱਤੀ ਇਹ ਜਾਣਕਾਰੀ

ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਸਭ ਕੁੱਝ ਮਾਨਸੂਨ ਦੀ ਰਫ਼ਤਾਰ ’ਤੇ ਨਿਰਭਰ ਕਰਦਾ ਹੈ ਪਰ ਇਸ ਵਾਰ ਬੰਗਾਲ ਦੀ ਖਾੜੀ ਵਿਚ ਬਣੇ ਲੋਅ ਪ੍ਰੈਸ਼ਰ ਦੇ ਪ੍ਰਭਾਵ ਨਾਲ ਮਾਨਸੂਨ ਨੇ ਤੈਅ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਹੈ। ਮਾਨਸੂਨ ਆਉਣ ਤੋਂ ਬਾਅਦ ਮੀਂਹ ਦਾ ਸਿਲਸਿਲਾ 16 ਜੂਨ ਤੱਕ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਅਗਲੇ ਤਿੰਨ ਦਿਨ ਹਨੇਰੀ-ਤੂਫ਼ਾਨ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ, ਖ਼ਾਸ ਕਰ ਕੇ 15 ਜੂਨ ਨੂੰ ਸਭ ਤੋਂ ਜ਼ਿਆਦਾ ਮੀਂਹ ਪੈਣ ਦੇ ਆਸਾਰ ਹਨ।

ਇਹ ਵੀ ਪੜ੍ਹੋ : ਕੁੜੀ ਨੂੰ ਮਿਸ ਕਾਲ ਮਾਰਨ 'ਤੇ 10ਵੀਂ ਜਮਾਤ ਦੇ ਮੁੰਡੇ ਨੂੰ ਮਿਲੀ ਭਿਆਨਕ ਸਜ਼ਾ, ਹੈਰਾਨ ਕਰ ਦੇਵੇਗਾ ਪੂਰਾ ਵਾਕਿਆ
3 ਦਿਨਾਂ ’ਚ 41.9 ਤੋਂ 33.9 ਡਿਗਰੀ ਤੱਕ ਪਹੁੰਚਿਆ ਪਾਰਾ
ਮੌਸਮ ਵਿਚ ਅਚਾਨਕ ਹੋਏ ਇਸ ਬਦਲਾਅ ਨੇ ਸ਼ਹਿਰ ਦਾ ਵੱਧ ਤੋਂ ਵੱਧ ਪਾਰਾ 5 ਡਿਗਰੀ ਘੱਟ ਕਰ ਕੇ 33.9 ਡਿਗਰੀ ਤਕ ਪਹੁੰਚਾ ਦਿੱਤਾ ਹੈ, ਜੋ ਕਿ 3 ਦਿਨ ਪਹਿਲਾਂ 41.9 ਡਿਗਰੀ ਤੱਕ ਪਹੁੰਚ ਗਿਆ ਸੀ। ਉੱਥੇ ਹੀ ਘੱਟੋ-ਘੱਟ ਪਾਰਾ ਐਤਵਾਰ 3 ਡਿਗਰੀ ਘੱਟ ਹੋ ਕੇ 21.7 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਉਹੀ ਹਿਊਮੀਡਿਟੀ 68 ਫ਼ੀਸਦੀ ਰਿਕਾਰਡ ਹੋਈ, ਜਦੋਂ ਕਿ ਦਿਨ ਵਿਚ 7.4 ਕਿ. ਮੀ. ਪ੍ਰਤੀ ਘੰਟੇ ਨਾਲ ਹਵਾਵਾਂ ਸ਼ਹਿਰ ਵਿਚ ਚੱਲੀਆਂ।

ਇਹ ਵੀ ਪੜ੍ਹੋ : ਬੋਰੀ 'ਚੋਂ ਮਿਲੀ ਜਨਾਨੀ ਦੀ ਲਾਸ਼ ਬਾਰੇ ਖੁੱਲ੍ਹੇ ਸਾਰੇ ਭੇਤ, ਪ੍ਰੇਮੀ ਨੇ ਹੀ ਘਰ ਬੁਲਾ ਕੀਤਾ ਸੀ ਵੱਡਾ ਕਾਂਡ
ਅਗਲੇ 48 ਘੰਟਿਆਂ ’ਚ ਹਨ੍ਹੇਰੀ-ਤੂਫਾਨ ਦੀ ਸੰਭਾਵਨਾ, ਅਲਰਟ ਜਾਰੀ
ਅਗਲੇ 48 ਘੰਟਿਆਂ ਦੌਰਾਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਬਿਜਲੀ ਨਾਲ ਮਾਡਰੇਟ (1-3 ਸੈਮੀ) ਦੇ ਨਾਲ ਭਾਰੀ ਮੀਂਹ (6-7 ਸੈਮੀ) ਦੀ ਸੰਭਾਵਨਾ ਹੈ। ਇਸ ਦੌਰਾਨ ਬਿਜਲੀ ਅਤੇ ਤੇਜ਼ ਹਵਾਵਾਂ (30-50 ਕਿ. ਮੀ. ਪ੍ਰਤੀ ਘੰਟਾ ਚੱਲਣ) ਦੀ ਸੰਭਾਵਨਾ ਹੈ। ਜਦੋਂ ਕਿ 15 ਅਤੇ 16 ਜੂਨ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਚੰਗਾ ਮੀਂਹ ਪੈਣ ਦੇ ਆਸਾਰ ਹਨ, ਜਿਸ ਵਿਚ (1-5 ਸੈਮੀ) ਨਾਲ ਤੇਜ਼ ਮੀਂਹ (7-12 ਸੈਮੀ) ਕਈ ਥਾਵਾਂ ’ਤੇ ਪੈ ਸਕਦਾ ਹੈ, ਨਾਲ ਹੀ ਗਰਜ ਦੇ ਨਾਲ ਗੜ੍ਹੇਮਾਰੀ ਅਤੇ 50-60 ਕਿ. ਮੀ. ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ) ਚੱਲਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News