ਮਾਨਸੂਨ ਸੀਜ਼ਨ ਲਈ ਤਿਆਰ ਨਹੀਂ ''ਚੰਡੀਗੜ੍ਹ''

Monday, Jun 03, 2019 - 09:33 AM (IST)

ਮਾਨਸੂਨ ਸੀਜ਼ਨ ਲਈ ਤਿਆਰ ਨਹੀਂ ''ਚੰਡੀਗੜ੍ਹ''

ਚੰਡੀਗੜ੍ਹ (ਵਿਜੇ) : ਇਕ ਵਾਰ ਫਿਰ ਸ਼ਹਿਰ ਦੇ ਲੋਕਾਂ ਨੂੰ ਮਾਨਸੂਨ ਸੀਜ਼ਨ 'ਚ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਪੇਰਸ਼ਾਨੀ ਝੱਲਣੀ ਪਵੇਗੀ ਕਿਉਂਕਿ ਚੰਡੀਗੜ੍ਹ ਫਿਲਹਾਲ ਮਾਨਸੂਨ ਲਈ ਤਿਆਰ ਨਹੀਂ ਹੈ। ਨਗਰ ਨਿਗਮ ਵਲੋਂ ਲੱਖਾਂ ਦਾਅਵੇ ਕਰਨ ਦੇ ਬਾਵਜੂਦ ਸ਼ਹਿਰ 'ਚ ਰੋਡ-ਗਲੀਆਂ ਦੀ ਅਜੇ ਤੱਕ ਸਫਾਈ ਨਹੀਂ ਕੀਤੀ ਗਈ। ਵੀ. ਆਈ. ਪੀ. ਸੈਕਟਰਾਂ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਪੂਰੇ ਸ਼ਹਿਰ 'ਚ ਸਾਰੀਆਂ ਥਾਵਾਂ 'ਤੇ ਇਹੀ ਹਾਲ ਹੈ।

ਕਈ ਥਾਵਾਂ 'ਤੇ ਰੋਡ-ਗਲੀਆਂ 'ਚ ਦਰੱਖਤਾਂ ਦੇ ਪੱਤੇ ਫਸੇ ਹੋਏ ਹਨ ਤਾਂ ਕਿਤੇ ਪਿਛਲੇ ਕਈ ਮਹੀਨਿਆਂ ਦੌਰਾਨ ਸਫਾਈ ਹੀ ਨਹੀਂ ਕਰਵਾਈ ਗਈ। ਇਹ ਹੀ ਨਹੀਂ, ਕਈ ਰੋਡ-ਗਲੀਆਂ ਤਾਂ ਪਿਛਲੇ ਕਈ ਮਹੀਨਿਆਂ ਤੋਂ ਟੁੱਟੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਨਿਗਮ ਨੇ ਅਜੇ ਤੱਕ ਠੀਕ ਕਰਨ ਦੀ ਜਹਿਮਤ ਨਹੀਂ ਉਠਾਈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਮਾਨਸੂਨ ਸੀਜ਼ਨ 'ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।


author

Babita

Content Editor

Related News